ਢੇਰ, 4 ਜਨਵਰੀ (ਸ਼ਿਵ ਕੁਮਾਰ ਕਾਲੀਆ)-ਸੀ.ਪੀ.ਆਈ.ਐਮ. ਤਹਿਸੀਲ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਤਹਿਸੀਲ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਢੇਰ ਨੇ ਦੱਸਿਆ ਕਿ ਪਿੰਡ ਢੇਰ ਦੇ ਜੰਮਪਲ ਤੇ ਸਤਿਕਾਰ ਯੋਗ ਸ਼ਖ਼ਸੀਅਤ ਆਲ ਇੰਡੀਆ ਲਾਇਨਜ਼ ਯੂਨੀਅਨ ਦੇ ਆਗੂ ਰਹੇ ਐਡਵੋਕੇਟ ਸੁੱਚਾ ਸਿੰਘ ਅਟਵਾਲ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ | ਜਿਸ ਨਾਲ ਪਰਿਵਾਰ ਅਤੇ ਸਮਾਜ ਨੂੰ ਨੂੰ ਵੱਡਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ ਵਿਚ ਤਹਿਸੀਲ ਕਮੇਟੀ ਸੀ.ਪੀ.ਆਈ.ਐਮ. ਅਨੰਦਪੁਰ ਸਾਹਿਬ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ | ਇਸ ਮੋਕੇ ਕਾਮਰੇਡ ਸੁਰਜੀਤ ਸਿੰਘ ਢੇਰ, ਬਜਿੰਦਰ ਪੰਡਿਤ, ਰਜਿੰਦਰ ਸਿੰਘ ਡੋਡ, ਕਾਮਰੇਡ ਚਰਨ ਸਿੰਘ ਅਟਵਾਲ, ਡਾਕਟਰ ਰਵਿੰਦਰ ਨਾਥ, ਕਾਮਰੇਡ ਅਮਰਜੀਤ ਸਿੰਘ ਚੱਕ ਹੋਲਗੜ੍ਹ, ਕਾਮਰੇਡ ਪ੍ਰੇਮ ਸਿੰਘ ਚੱਕ ਹੋਲਗੜ੍ਹ, ਕਾਮਰੇਡ ਰਾਮ ਸਿੰਘ ਲਸਾੜੀ, ਕਾਮਰੇਡ ਜਗਤਾਰ ਸਿੰਘ ਜਿੰਦਵੜੀ, ਕਾਮਰੇਡ ਗੁਰਦਿਆਲ ਸਿੰਘ ਮਾਵੀ, ਕਾਮਰੇਡ ਪਰੋਮਿਲਾ ਦੈਵੀ, ਕਾਮਰੇਡ ਜਗੀਰ ਸਿੰਘ ਰੌਲੀ ਅਤੇ ਕਾਮਰੇਡ ਸੋਮ ਸਿੰਘ ਕਰਤਾਰਪੁਰ ਹਾਜ਼ਰ ਸਨ |