17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਾਮਰੇਡ ਔਲਖ ਦੀ ਪਤਨੀ ਗੁਲਵੰਤ ਕੌਰ ਦਾ ਹੋਇਆ ਅੰਤਿਮ ਸੰਸਕਾਰ <br/>

Ad Position 21
No active advertisement
ਅਜੀਤ ਡੈਸਕ 05-01-2026
ਸ੍ਰੀ ਅਨੰਦਪੁਰ ਸਾਹਿਬ, 4 ਜਨਵਰੀ (ਜੇ ਐਸ ਨਿੱਕੂਵਾਲ)-ਸੀ.ਪੀ.ਆਈ. ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਰੂਪਨਗਰ ਦੇ ਆਗੂ ਕਾਮਰੇਡ ਗੁਰਨਾਮ ਸਿੰਘ ਔਲਖ ਦੀ ਪਤਨੀ ਸੇਵਾ ਮੁਕਤ ਅਧਿਆਪਕ ਗੁਲਵੰਤ ਕੌਰ (68) ਦਾ ਅੰਤਿਮ ਦਾਹ ਸਸਕਾਰ ਸਥਾਨਕ ਚਰਨ ਗੰਗਾ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸਨ | ਉਹ ਆਪਣੇ ਪਿੱਛੇ ਕਾਮਰੇਡ ਗੁਰਨਾਮ ਸਿੰਘ ਤੋਂ ਇਲਾਵਾ ਇੱਕ ਪੁੱਤਰ ਤੇ ਪੁੱਤਰੀ ਦਾ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਗਈ | ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਹਰਤੇਗਵੀਰ ਸਿੰਘ ਤੇਗੀ, ਮਨਜਿੰਦਰ ਸਿੰਘ ਬਰਾੜ, ਜੈਮਲ ਸਿੰਘ ਭੜੀ, ਕਾਮਰੇਡ ਸੁਰਜੀਤ ਸਿੰਘ ਢੇਰ, ਦਵਿੰਦਰ ਨੰਗਲੀ, ਸੁਖਬੀਰ ਸਿੰਘ ਸੁੱਖਾ, ਹਰਵੰਤ ਸਿੰਘ ਨੰਗਲ, ਰਾਮਪਾਲ, ਹਰੀ ਚੰਦ ਗੋਹਲਣੀ, ਸੁਸ਼ੀਲ ਕੁਮਾਰ, ਸੋਹਣ ਸਿੰਘ ਬੈਂਸ, ਗੁਰਬਖਸ਼ ਸਿੰਘ ਦਸਗਰਾਈ, ਮਾਸਟਰ ਜਸਪਾਲ ਸਿੰਘ, ਅਮਰਜੀਤ ਸਿੰਘ ਹੋਲਗੜ੍ਹ, ਸਾਬਕਾ ਹੈਡ ਗ੍ਰੰਥੀ ਜਥੇਦਾਰ ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ ਖ਼ਾਨਪੁਰ, ਮਨਜਿੰਦਰ ਸਿੰਘ ਮਜਾਰਾ, ਅਮਰੀਕ ਸਿੰਘ, ਪ੍ਰੋਫੈਸਰ ਹਰਜਿੰਦਰ ਸਿੰਘ ਬਲਿੰਗ, ਸਾਬਕਾ ਰੇਂਜ ਅਫ਼ਸਰ ਮਲਕੀਤ ਸਿੰਘ, ਸਰਪੰਚ ਮਨਿੰਦਰ ਸਿੰਘ ਮੀਆਂਪੁਰ, ਸਾਬਕਾ ਜਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਗੁਰਸ਼ਰਨਜੀਤ ਸਿੰਘ ਰੰਧਾਵਾ, ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਬਿਜਲੀ ਵਿਭਾਗ ਤੋਂ ਸੇਵਾ ਮੁਕਤ ਹੋਏ ਗਿਆਨ ਸਿੰਘ ਲੋਧੀਪੁਰ <br/> ਅਗਲੀ ਖ਼ਬਰ ਐਡਵੋਕੇਟ ਸੁੱਚਾ ਸਿੰਘ ਅਟਵਾਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24