ਸ੍ਰੀ ਅਨੰਦਪੁਰ ਸਾਹਿਬ, 4 ਜਨਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਲੋਧੀਪੁਰ-ਬੁਰਜ ਦੇ ਵਸਨੀਕ ਅਤੇ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਲਾਈਨਮੈਨ ਸੇਵਾ ਮੁਕਤ ਹੋਏ ਗਿਆਨ ਸਿੰਘ ਲੋਧੀਪੁਰ (75) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹ ਆਪਣੇ ਪਿੱਛੇ ਪਤਨੀ ਗੁਰਮੀਤ ਕੌਰ ਤੋਂ ਇਲਾਵਾ ਦੋ ਪੁੱਤਰਾਂ ਸੁਰਿੰਦਰ ਸਿੰਘ ਛਿੰਦਾ, ਕਨੈਡਾ ਵਾਸੀ ਗੁਰਦੇਵ ਸਿੰਘ ਗਿੱਲ ਅਤੇ ਦੋ ਪੁੱਤਰੀਆਂ ਬਲਵਿੰਦਰ ਕੌਰ ਅਤੇ ਕਰਮਜੀਤ ਕੌਰ ਦਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ | ਉਹ 2008 ਵਿਚ ਬਿਜਲੀ ਵਿਭਾਗ ਤੋਂ ਬਤੌਰ ਲਾਈਨਮੈਨ ਸੇਵਾਮੁਕਤ ਹੋਏ ਸਨ ਅਤੇ ਧਾਰਮਿਕ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ | ਇਸ ਮੌਕੇ ਡਾਇਰੈਕਟਰ ਸਿੱਖਿਆ ਗੁਰਮਿੰਦਰ ਸਿੰਘ ਭੁੱਲਰ, ਸੇਵਾ ਮੁਕਤ ਸਿੱਖਿਆ ਅਧਿਕਾਰੀ ਸਵਰਨ ਸਿੰਘ ਲੋਧੀਪੁਰ, ਸਰਪੰਚ ਇੰਦਰਜੀਤ ਸਿੰਘ, ਸਰਪੰਚ ਅਵਤਾਰ ਸਿੰਘ ਫੱਲੀ, ਅਮਰਜੀਤ ਸਿੰਘ ਬਿੱਲਾ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਜਗਜੀਤ ਸਿੰਘ ਲੋਧੀਪੁਰ, ਗੁਰਨਾਮ ਸਿੰਘ ਫੋਰਮੈਨ, ਸ਼ੇਰ ਸਿੰਘ ਬੁਰਜ, ਸੋਹਣ ਸਿੰਘ ਨਿੱਕੂਵਾਲ, ਗਿਆਨ ਸਿੰਘ ਬੁਰਜ, ਪ੍ਰੇਮ ਸਿੰਘ, ਗੁਰਬਚਨ ਸਿੰਘ ਲੋਧੀਪੁਰ, ਕਿਸ਼ਾਨ ਆਗੂ ਸੁਰਜੀਤ ਸਿੰਘ ਢੇਰ, ਜੈਮਲ ਸਿੰਘ ਭੜੀ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਬੈਂਸ, ਸੁਰਜੀਤ ਸਿੰਘ ਮਹਿਰੋਲੀ, ਗੀਤਕਾਰ ਜੱਗਾ ਨਿੱਕੂਵਾਲ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਡਾ. ਰਾਮ ਆਸਰਾ ਸਿੰਘ, ਹਰਦਿਆਲ ਸਿੰਘ ਬਿਜਲੀ ਵਾਲੇ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਚੌਧਰੀ ਕਮਲਦੇਵ ਚੌਹਾਨ, ਸਾਬਕਾ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਪੱਪੂ, ਕੌਂਸਲਰ ਪਰਮਵੀਰ ਰਾਣਾ ਆਦਿ ਨੇ ਗਹਿਰੇ ਦੁੱਖ ਦਾ