ਨੂਰਪੁਰ ਬੇਦੀ, 5 ਜਨਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਦੇ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਚੱਲ ਰਹੇ ਮੁਫ਼ਤ ਯੋਗਾ ਕੈਂਪਾਂ 'ਚ ਭਾਗ ਲੈ ਕੇ ਵੱਡਾ ਲਾਭ ਪ੍ਰਾਪਤ ਕਰਕੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ | ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਯੋਗ ਸਿੱਖਿਅਕ ਰਮੇਸ਼ ਕੁਮਾਰ ਨੇ ਵੱਖ-ਵੱਖ ਪਿੰਡਾਂ 'ਚ ਚੱਲ ਰਹੇ ਮੁਫ਼ਤ ਯੋਗਾ ਕੈਂਪਾਂ ਦੌਰਾਨ ਪਹੁੰਚੇ ਲੋਕਾਂ ਨੂੰ ਯੋਗ ਕਿਰਿਆਵਾਂ ਕਰਵਾਉਣ ਮੌਕੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਸਿਹਤ ਲਈ ਯੋਗ ਬੇਹੱਦ ਲਾਹੇਵੰਦ ਹੈ, ਜੋ ਸਰੀਰ ਨੂੰ ਰੋਗਮੁਕਤ ਅਤੇ ਦਿਮਾਗ ਨੂੰ ਤਣਾਅ ਮੁਕਤ ਬਣਾਏ ਰੱਖਣ ਤੋਂ ਇਲਾਵਾ ਮਨ ਨੂੰ ਸ਼ਾਂਤ ਰੱਖਣ 'ਚ ਵੀ ਸਹਾਇਕ ਸਾਬਿਤ ਹੁੰਦਾ ਹੈ | ਯੋਗ ਸਿੱਖਿਅਕ ਰਮੇਸ਼ ਕੁਮਾਰ ਨੇ ਦੱਸਿਆ ਕਿ ਸੈਣੀਮਾਜਰਾ, ਸਤਨਾਰਾਇਣ ਮੰਦਰ ਨੂਰਪੁਰ ਬੇਦੀ, ਲਸਾੜੀ, ਜੇਤੇਵਾਲ ਅਤੇ ਮੁਕਾਰੀ ਵਿਖੇ ਰੋਜ਼ਾਨਾ ਇੱਕ ਘੰਟਾ ਮੁਫ਼ਤ ਯੋਗਾ ਕੈਂਪ ਲਗਾਏ ਜਾ ਰਹੇ ਹਨ | ਇਸ ਮੌਕੇ ਸਰਪੰਚ ਰਾਮ ਸਰੂਪ ਸੈਣੀਮਾਜਰਾ, ਸ਼ੁਸ਼ਮਾ ਜੋਸ਼ੀ, ਰਾਮਜੀ ਦਾਸ, ਲੇਖਰਾਜ, ਪੰਡਿਤ ਮੋਹਨ ਲਾਲ, ਹੇਮਰਾਜ ਸ਼ਰਮਾ ਤੇ ਧਰਮਪਾਲ ਸੈਣੀ ਆਦਿ ਹਾਜ਼ਰ ਸਨ |