22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਅਮਰੀਕੀ ਹਮਲੇ ਵਿਰੁੱਧ ਇਨਸਾਫ਼ ਪਸੰਦ ਲੋਕਾਂ 'ਚ ਭਾਰੀ ਰੋਸ- ਸੀਟੂ

Ad Position 21
No active advertisement
ਅਜੀਤ ਡੈਸਕ 06-01-2026
ਰੂਪਨਗਰ, 5 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)-ਇੱਥੇ ਸਵਰਾਜ ਮਾਜਦਾ ਫ਼ੈਕਟਰੀ ਨੇੜੇ ਕੰਟ੍ਰੈਕਟ ਡਰਾਇਵਰ ਵਰਕਰ ਯੂਨੀਅਨ ਦੇ ਕਿਰਤੀਆਂ ਦੀ ਰੋਹ ਭਰਪੂਰ ਰੈਲੀ ਯੂਨੀਅਨ ਪ੍ਰਧਾਨ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਮੀਤ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਅਮਰੀਕਨ ਸਾਮਰਾਜ ਵਲੋ ਸਾਰੇ ਵਿਧੀ ਵਿਧਾਨ ਸਿੱਕੇ ਟੰਗ ਕੇ ਵੈਨਜੁਏਲਾ ਦੇ ਚੁਣੇ ਹੋਏ ਰਾਸ਼ਟਰਪਤੀ ਮਾਦਰੋ ਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਗੁੰਡਾਗਰਦੀ ਤਰੀਕੇ ਨਾਲ ਉਨ੍ਹਾਂ ਦੇ ਦੇਸ਼ ਵਿਚੋਂ ਬੰਧਕ ਬਣਾ ਕੇ ਅਮਰੀਕਾ ਲੈ ਕੇ ਜਾਣਾ ਤੇ ਅਮਰੀਕੀ ਫੌਜ਼ ਵਲੋਂ ਵੈਨਜੁਏਲਾ ਦੇ ਨਿਰਦੋਸ਼ ਲੋਕਾਂ 'ਤੇ ਬੰਬਾਰੀ ਕਰਕੇ ਮਾਰਨ ਦੀਆਂ ਘਟਨਾਵਾਂ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ | ਰੈਲੀ ਨੂੰ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਜ਼ਸਵੰਤ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇੱਕ ਪਾਸੇ ਤਾਂ ਵਿਸਵ ਅਮਨ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਦੂਜੇ ਪਾਸੇ ਇੰਟਰਨੈਸ਼ਨਲ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਇੱਕ ਆਜਾਦ ਦੇਸ਼ ਦੀ ਸੰਪਦਾ ਤੇ ਕਬਜਾ ਕਰਨ ਦੀ ਘਟਨਾ ਨੁੰ ਅੰਜਾਮ ਦਿੱਤਾ ਗਿਆ ਹੈ ਤੇ ਵੈਨਜੁਏਲਾ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਅਗਵਾ ਕਰਕੇ ਅਮਰੀਕਾਂ ਦੀ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ, ਇਹ ਘਟਨਾ ਵਿਸ਼ਵ ਸਾਂਤੀ ਨੂੰ ਅੱਗ ਲਾਉਣ ਵਾਲੀ ਹੈ | ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਹੋਇਆ ਵੈਨਜੁਏਲਾ ਦੇ ਰਾਸ਼ਟਰਪਤੀ ਨੂੰ ਰਿਹਾਅ ਕਰਵਾਉਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ | ਰੈਲੀ ਨੂੰ ਯੂਨੀਅਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਕੰਗ, ਸਾਥੀ ਬਿਕਰਮਜੀਤ ਸਿੰਘ ਜੱਗਾ, ਸਾਥੀ ਹਲਵਿੰਦਰ ਸਿੰਘ ਅਤੇ ਸਾਥੀ ਗੁਰਜੀਤ ਨੇ ਵੀ ਸੰਬੋਧਨ ਕੀਤਾ ਅਤੇ ਅਮਰੀਕੀ ਪ੍ਰਧਾਨ ਡੋਲਾਨਡ ਟਰੰਪ ਦੀਆਂ ਗਲਤੀ ਨੀਤੀਆਂ ਦੀ ਨਿਖੇਧੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਸਮਾਪਤ ਅਗਲੀ ਖ਼ਬਰ ਚੋਰ ਗਰੋਹ ਨੇ ਚਾਰ ਮੋਟਰਾਂ ਤੋਂ ਕੇਬਲਾਂ ਕੀਤੀਆਂ ਚੋਰੀ
Ad Position 24