22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸੂਬਾ ਸਰਕਾਰ ਨੇ ਚਹੇਤਿਆਂ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਮਨਮਾਨੀ ਨਾਲ ਕਰਵਾਈ ਵਾਰਡਬੰਦੀ- ਡਾ. ਸੁਭਾਸ਼ ਸ਼ਰਮਾ

Ad Position 21
No active advertisement
ਅਜੀਤ ਡੈਸਕ 06-01-2026
ਨੰਗਲ, 5 ਜਨਵਰੀ (ਪ੍ਰੀਤਮ ਸਿਘ ਬਰਾਰੀ)-ਪੰਜਾਬ ਸਰਕਾਰ ਵਲੋਂ ਅਗਾਮੀਂ ਨਗਰ ਕੌਂਸਲ ਚੌਣਾਂ ਨੂੂੰ ਲੈ ਕੇ ਵੱਖ-ਵੱਖ ਸ਼ਹਿਰਾਂ ਅੰਦਰ ਆਪਣੇ ਚਹੇਤਿਆਂ ਨੂੂੰ ਸਿਆਸੀ ਲਾਭ ਪਹੁੰਚਾਉਣ ਲਈ ਮਨਮਾਨੀ ਨਾਲ ਕੀਤੀ ਵਾਰਡਬੰਦੀ ਖਿਲਾਫ਼ ਜਿੱਥੇ ਪੰਜਾਬ ਭਾਜਪਾ ਦਾ ਵਫ਼ਦ ਵਲੋਂ ਸੂੁਬੇ ਦੇ ਰਾਜਪਾਲ ਨੂੰ ਮਿਲਕੇ ਨਵੀਂ ਵਾਰਡਬੰਦੀ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਅਤੇ ਪੁਰਾਣੀ ਵਾਰਡਬੰਦੀ ਨਾਲ ਹੀ ਨਗਰ ਕੌਂਸਲ ਚੌਣਾਂ ਕਰਾਉੁਣ ਲਈ ਅਪੀਲ ਕੀਤੀ | ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਤਲਜ ਸਦਨ ਨੰਗਲ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਕੀਤਾ ਗਿਆ | ਡਾ. ਸ਼ਰਮਾ ਨੇ ਕਿਹਾ ਕਿ ਪੰਜਾਬ ਭਾਜਪਾ ਸਖ਼ਤ ਨਿਖੇਧੀ ਕਰਦੀ ਹੈ, ਕਿਉਂਕਿ ਪਿਛਲੇ ਪੰਜ ਸਾਲ ਪਹਿਲਾਂ ਵਾਰਡਬੰਦੀ ਹੋਈ ਸੀ, ਪਰ ਹੁਣ ਨਾ ਤਾਂ ਕੋਈ ਨਵਾਂ ਕੋਈ ਇਲਾਕਾ ਕੌਂੋਸਲਾਂ ਵਿਚ ਸ਼ਾਮਲ ਕੀਤਾ ਗਿਆ ਅਤੇ ਨਾ ਹੀ ਕੋਈ ਜਨ ਸੰਖਿਆ ਵਿਚ ਵਾਧਾ ਹੋਇਆ ਹੈ | ਫਿਰ ਵਾਰਡਾਂ ਨੂੰ ਬਦਲਣ ਦੀ ਕੀ ਲੋੜ ਸੀ | ਉਨ੍ਹਾਂ ਕਿਹਾ ਕਿ ਜੁਲਾਈ 2025 ਵਿਚ ਭਾਰਤ ਸਰਕਾਰ ਦਾ ਇਕ ਨੋਟੀਫਿਕੇਸ਼ਨ ਹੋ ਗਿਆ ਜਿਸਨੂੰ ਰਾਜਪਾਲ ਪੰਜਾਬ ਵਲੋਂ ਨੋਟੀਫਾਈ ਕੀਤਾ ਗਿਆ ਕਿ ਨਵੀਂ ਜਨਗਣਨਾ ਦੀ ਪ੍ਰੀਕਿਰਿਆ ਸ਼ੁਰੂੂ ਹੋ ਗਈ ਤੇ ਇਸ ਕਰਕੇ ਸਾਰੀਆਂ ਹਦਬੰਦੀਆਂ ਫਰੀਜ਼ ਕਰ ਦਿੱਤੀਆਂ ਗਈਆਂ ਪਰ ਬਾਵਜੂਦ ਇਸਦੇ ਸੂਬਾ ਸਰਕਾਰ ਨੇ ਵਾਰਡਬੰਦੀ ਕੀਤੀ ਹੈ, ਜਿਸਦੇ ਖਿਲਾਫ਼ ਲੋਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਗਏ ਹਨ | ਡਾ. ਸ਼ਰਮਾ ਨੇ ਸਿੱ ਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨੰਗਲ ਸ਼ਹਿਰ ਦੇ ਕੌਂਸਲ ਚੌਣਾਂ ਉਪਰੰਤ ਕਰਵਾਏ ਜਾਣ ਵਾਲੇ ਵਿਕਾਸ ਨੂੰ ਲੈ ਕੇ ਜਾਰੀ ਬਿਆਨ ਦੀ ਕਰੜੀ ਨਿੰਦਾ ਕੀਤੀ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਜਤਿੰਦਰ ਸਿੰਘ ਅਠਵਾਲ, ਬਾਬੂ ਅਨਿਲ ਸ਼ਰਮਾ, ਮੰਡਲ ਪ੍ਰਧਾਨ ਠੇਕੇਦਾਰ ਹਰਮਨਜੀਤ ਸਿੰਘ ਪਿ੍ੰਸ, ਮੁਕੇਸ਼ ਨੱਢਾ, ਵਿਵੇਕ ਸ਼ਰਮਾ ਤੇ ਸ਼ਾਮ ਸੁੰਦਰ ਰੰਗਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਟਾਰਗੇਟ ਕਿਲਿੰਗ ਤੇ ਲੁੱਟ ਦੀ ਸਾਜਿਸ਼ ਨਾਕਾਮ ਕਰਕੇ 5 ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਸਮਾਪਤ
Ad Position 24