21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੈਣੀ ਮਹਾਂ ਸਭਾ (ਰਜਿ:) ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਮਾਗਮ <br/>

Ad Position 21
No active advertisement
ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਣੀ ਮਹਾਂ ਸਭਾ ਪੰਜਾਬ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਅਤੇ ਹੋਰ, ਸਮਾਗਮ ਦੌਰਾਨ ਕੀਰਤਨ ਕਰਦਾ ਹੋਇਆ ਪ੍ਰੋ. ਗੁਰਪ੍ਰੀਤ ਸਿੰਘ | <br/> 28-01-2026
ਸ੍ਰੀ ਅਨੰਦਪੁਰ ਸਾਹਿਬ, 27 ਜਨਵਰੀ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸੈਣੀ ਮਹਾਂ ਸਭਾ ਪੰਜਾਬ (ਰਜਿ:) ਵਲੋਂ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਸ਼ਹੀਦ ਭਾਈ ਜਮਾਲਾ ਸਿੰਘ ਨੱਨੂਆ, ਅਮਰ ਸ਼ਹੀਦ ਬੀਬੀ ਸ਼ਰਨ ਕੌਰ ਅਤੇ ਸ਼ਹੀਦ ਭਾਈ ਗੁਰਸ਼ਾ ਸਿੰਘ ਗਹੂਣੀਆਂ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਡੇਰਾ ਸੰਤ ਬਾਬਾ ਲੋਪੋ ਵਾਲੇ ਵਿਖੇ ਕਰਵਾਇਆ ਗਿਆ | ਸਮਾਗਮ ਦੌਰਾਨ ਇਸਤਰੀ ਸਤਿਸੰਗ ਸਭਾ ਮਟੋਰ, ਬੀਬੀ ਕਮਲਜੀਤ ਕੌਰ ਚੰਡੀਗੜ੍ਹ, ਪ੍ਰੋ: ਗੁਰਪ੍ਰੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਭਾਈ ਸੁਖਵਿੰਦਰ ਸਿੰਘ ਥਲੀ ਕਥਾ ਵਾਚਕ ਅਤੇ ਅੰਤਰ-ਰਾਸ਼ਟਰੀ ਢਾਡੀ ਭਾਈ ਮਨਜੀਤ ਸਿੰਘ ਅਬਿਆਣਾ ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਿਆ ਗਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਲਸਾਨੀ ਸ਼ਹਾਦਤ ਸਬੰਧੀ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ ਕੌਮੀ ਘੱਟ ਗਿਣਤੀ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਅਣਗੌਲੇ ਪੰਨਿਆਂ 'ਚ ਸ਼ਾਮਲ ਭਾਈ ਗੁਰਸਾ ਸਿੰਘ ਗਹੂਣੀਆ, ਭਾਈ ਜਮਾਲਾ ਸਿੰਘ ਨੱਨੂਆ ਅਤੇ ਬੀਬੀ ਸ਼ਰਨ ਕੌਰ ਦੀ ਸ਼ਹਾਦਤ ਨੂੰ ਯਾਦ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਜਿਸ ਲਈ ਸੈਣੀ ਮਹਾਂ ਸਭਾ ਵਧਾਈ ਦੀ ਪਾਤਰ ਹੈ | ਇਸੇ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਮੰਡੇਬਰ ਨੇ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਵਿਚ ਬੀਬੀ ਸ਼ਰਨ ਕੌਰ ਦੀ ਯਾਦ 'ਚ ਇੱਕ ਗੇਟ ਦੀ ਉਸਾਰੀ ਕੀਤੀ ਗਈ ਹੈ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਤੋਂ ਸਬਕ ਲੈਣਾ ਚਾਹੀਦਾ ਹੈ |ਅੰਤ ਵਿਚ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸੈਣੀ ਮਹਾਂ ਸਭਾ ਦੇ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ ਨੇ ਕਿਹਾ ਕਿ ਸਰਕਾਰਾਂ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਕੌਮ ਦੇ ਇਨ੍ਹਾਂ ਮਹਾਨ ਸ਼ਹੀਦਾਂ ਵਲੋਂ ਦਿੱਤੀ ਸ਼ਹਾਦਤ ਨੂੰ ਅਣਗੌਲਿਆ ਕੀਤਾ ਗਿਆ ਹੈ | ਉਹ ਸ਼ੋ੍ਰਮਣੀ ਕਮੇਟੀ ਦੇ ਨਾਲ ਨਾਲ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੇ ਹਨ ਕਿ ਭਾਈ ਗੁਰਸਾਂ ਸਿੰਘ ਗਹੂਣੀਆਂ ਅਤੇ ਜਮਾਲਾ ਸਿੰਘ ਨੱਨੂਆ ਦੀ ਯਾਦ ਵਿੱਚ ਇੱਕ ਮੈਡੀਕਲ ਕਾਲਜ ਬਣਾਇਆ ਜਾਵੇ | ਮੰਚ ਸੰਚਾਲਣ ਦੀ ਸੇਵਾ ਜਥੇਦਾਰ ਸੁਰਿੰਦਰ ਸਿੰਘ ਮਟੌਰ ਨੇ ਨਿਭਾਈ | ਅੰਤ ਵਿੱਚ ਸਾਰੀਆਂ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਬਿਨ੍ਹਾਂ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਸਹਿਯੋਗ ਨਾਲ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਵਲੋਂ ਇੱਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਜਿਸ ਦਾ ਉਦਘਾਟਨ ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੈਣੀ ਵਲੋਂ ਕੀਤਾ ਗਿਆ | ਸੈਣੀ ਮਹਾਂ ਸਭਾ ਵਲੋਂ ਮੁਫ਼ਤ ਸਾਹਿੱਤ ਵੰਡਿਆ ਗਿਆ | ਇਸ ਮੌਕੇ ਸਾਬਕਾ ਮੈਂਬਰ ਲੋਕ ਸਭਾ ਗੁਰਦਿਆਲ ਸਿੰਘ, ਭਾਜਪਾ ਦੇ ਜਿੱਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ, ਤਾਰਾ ਸਿੰਘ ਬੁਰਜ, ਸ਼ੇਰ ਸਿੰਘ ਬੁਰਜ, ਗੁਰਨਾਮ ਸਿੰਘ ਮਟੌਰ, ਆਤਮਾ ਸਿੰਘ ਘੱਟੀਵਾਲ, ਮਦਨ ਗੋਪਾਲ ਸੈਣੀ, ਕੇਸਰ ਸਿੰਘ ਮੂਸਾਪੁਰ, ਸਟੇਰ ਐਵਾਰਡੀ ਹਰੀਸ਼ ਚੰਦਰ, ਸੁਖਦੇਵ ਸਿੰਘ ਨਿੱਕੂਵਾਲ, ਸੂਬੇਦਾਰ ਜਰਨੈਲ ਸਿੰਘ ਗੱਜਪੁਰ, ਸ਼ਰਨਜੀਤ ਕੌਰ, ਬਲਵਿੰਦਰ ਕੌਰ, ਪ੍ਰਤਾਪ ਸਿੰਘ ਸੈਣੀ, ਬਾਬਾ ਭਗਤ ਸਿੰਘ ਮਿੱਠਾਸਰਾ, ਸੰਤ ਬਾਬਾ ਹਰਦੀਪ ਸਿੰਘ, ਡਾ ਦੇਸ ਰਾਜ ਅਬਿਆਣਾ, ਸਰਪੰਚ ਅਮਰਜੀਤ ਸਿੰਘ, ਐਡ. ਅਮਨ ਕਾਬੜਵਾਲ, ਅਵਤਾਰ ਸਿੰਘ ਫੱਲੀ, ਸੋਹਣ ਸਿੰਘ ਨਿੱਕੂਵਾਲ, ਡਾ. ਰਾਮ ਆਸਰਾ ਸਿੰਘ, ਬਲਵਿੰਦਰ ਸਿੰਘ ਕੋਟਲਾ, ਜਸਵੀਰ ਸਿੰਘ ਸਸਕੌਰ, ਭਗਤ ਸਿੰਘ ਚਨੌਲੀ, ਡਾ. ਅਜਮੇਰ ਸਿੰਘ, ਨਿਰਮਲ ਸਿੰਘ ਮੋਹਾਲੀ, ਸਤਨਾਮ ਸਿੰਘ ਢਾਂਗ, ਗੁਰਨਾਮ ਸਿੰਘ ਗਰਦਲੇ, ਹਰਦੇਵ ਸਿੰਘ ਦੇਬੀ, ਮਨਮੋਹਨ ਸਿੰਘ, ਸੁਖਦੇਵ ਸਿੰਘ, ਮਹੰਤ ਭਜਨ ਸਿੰਘ ਚਨੌਲੀ, ਕੁਲਵਿੰਦਰ ਸਿੰਘ ਪੱਲੀ ਝਿੱਕੀ, ਧਰਮ ਚੰਦ, ਅਸ਼ੋਕ ਸੈਣੀ ਪਠਾਨਕੋਟ, ਬਾਬਾ ਮੇਜਰ ਸਿੰਘ ਲੋਪੋ, ਬਹਾਦਰ ਸਿੰਘ ਭਾਰਟਾ, ਸਰਬਜੀਤ ਕੌਰ, ਬਖਤਾਵਰ ਸਿੰਘ ਰਾਣਾ, ਅਸ਼ਵਨੀ ਸ਼ਰਮਾ, ਗੁਰਦੀਪ ਸਿੰਘ ਬਡਵਾਲ, ਧਰਮ ਸਿੰਘ ਨਿੱਕੂਵਾਲ, ਸੰਤੋਖ ਸਿੰਘ ਸੈਣੀ, ਸਰਬਣ ਸਿੰਘ ਬੂੰਗਾ, ਨਿਰਮਲ ਸਿੰਘ ਹਰੀਵਾਲ, ਪਿ੍ੰਸੀਪਲ ਸੁਖਵਿੰਦਰ ਸਿੰਘ, ਐਚ.ਐਸ. ਬਿੰਦਰਾ, ਅਰਜਨ ਸਿੰਘ ਗੱਜਪੁਰ, ਜਗਤਾਰ ਸਿੰਘ ਟੱਪਰੀਆਂ, ਸੁਰਜੀਤ ਸਿੰਘ ਨੱਨੂਆ, ਅਜੀਤ ਸਿੰਘ ਘੱਟੀਵਾਲ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਉਪਲਬਧ <br/> ਅਗਲੀ ਖ਼ਬਰ ਬਸੰਤ ਪੰਚਮੀ 'ਤੇ ਚਾਈਨਾ ਡੋਰ ਨੇ ਲਿਆ ਖ਼ੌਫਨਾਕ ਰੂਪ, ਰੂਪਨਗਰ ਦਾ ਗੁਰਅੰਸ਼ ਸਿੰਘ ਵਾਲ-ਵਾਲ ਬਚਿਆ, ਗਰਦਨ 'ਤੇ ਲੱਗੇ 5 ਟ...
Ad Position 24