21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਮਾਤਾ ਨਮਿਤ ਅੰਤਿਮ ਅਰਦਾਸ

ਰੂਪਨਗਰ , 21 ਸਤੰਬਰ ( ਸਤਨਾਮ ਸਿੰਘ ਸੱਤੀ )- ਸੀਨੀਅਰ ਪੱਤਰਕਾਰ ਅਵਤਾਰ ਸਿੰਘ ਕੰਬੋਜ਼ ਦੇ ਮਾਤਾ ਸ੍ਰੀਮਤੀ ਲਾਜ ਕੌਰ , ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ , ਨਮਿਤ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ । ਉਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ , ਬੜੀ ਹਵੇਲੀ , ਰੂਪਨਗਰ ਵਿਖੇ ਅੰਤਿਮ ਅਰਦਾਸ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 22-09-2026
ਰੂਪਨਗਰ , 21 ਸਤੰਬਰ ( ਸਤਨਾਮ ਸਿੰਘ ਸੱਤੀ )- ਸੀਨੀਅਰ ਪੱਤਰਕਾਰ ਅਵਤਾਰ ਸਿੰਘ ਕੰਬੋਜ਼ ਦੇ ਮਾਤਾ ਸ੍ਰੀਮਤੀ ਲਾਜ ਕੌਰ , ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ , ਨਮਿਤ ਸ੍ਰੀ ਅਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ । ਉਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ , ਬੜੀ ਹਵੇਲੀ , ਰੂਪਨਗਰ ਵਿਖੇ ਅੰਤਿਮ ਅਰਦਾਸ ਕੀਤੀ ਗਈ । ਇਸ ਮੌਕੇ ਦਰਬਾਰੀ ਰਾਗੀ ਬਾਬਾ ਬਲਵੰਤ ਸਿੰਘ ਸਕਰੌਦੀ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਸ਼ਬਦ ਕੀਰਤਨ ਕੀਤਾ ਗਿਆ । ਅੰਤਿਮ ਅਰਦਾਸ ਵਿਚ ਰੂਪਨਗਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ , ਸਾਬਕਾ ਸਿੱਖਿਆ ਮੰਤਰੀ ਡਾ . ਦਲਜੀਤ ਸਿੰਘ ਚੀਮਾ , ਭਾਜਪਾ ਜ਼ਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ , ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰਪ੍ਰਤਾਪ ਸਿੰਘ ਗੁਰੀ ਗਿੱਲ , ਜਥੇਦਾਰ ਹਰਜੀਤ ਸਿੰਘ ਡਾਂਗੀ , ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ , ਐਮ . ਸੀ . ਅਵਤਾਰ ਸਿੰਘ ਆੜ੍ਹਤੀ , ਐਮ . ਸੀ . ਗੁਰਵਿੰਦਰ ਸਿੰਘ ਜੱਗੀ , ਐਮ . ਸੀ . ਸੰਗਤ ਰਾਮ ਸੰਗਾ , ਯੂਥ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਤਰਨੀ , ਐਡਵੋਕੇਟ ਚਰਨਜੀਤ ਸਿੰਘ ਘਈ , ਆਰ . ਪੀ . ਸਿੰਘ ਸ਼ੈਲੀ , ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਬਿੰਦਰਾ , ਰਜਿੰਦਰ ਸੈਣੀ , ਰਾਜੇਸ਼ ਚੌਧਰੀ , ਸਰਬਜੀਤ ਸਿੰਘ , ਧਰੂਵ ਨਾਰੰਗ , ਲਖਬੀਰ ਸਿੰਘ ਖਾਬੜਾ , ਬਾਬਾ ਸਿਮਰਨਜੀਤ ਸਿੰਘ ਹਵੇਲੀ , ਜਰਨੈਲ ਸਿੰਘ ਭਾਉਵਾਲ , ਹਿੰਮਤ ਸਿੰਘ ਗਿਰਨ , ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਰਮੇਸ਼ ਗੋਇਲ , ਮਨਿੰਦਰ ਪਾਲ ਸਿੰਘ ਸਾਹਨੀ , ਚੌਧਰੀ ਓਂਕਾਰ ਸਿੰਘ , ਕਿਸਾਨ ਆਗੂ ਪਰਵਿੰਦਰ ਸਿੰਘ ਅਲੀਪੁਰ , ਚੰਦਨ ਸੋਨੀ ਗੁਜਰਾਤ , ਗੁਰਦੀਪ ਸਿੰਘ ਮੈਨੇਜਰ ਕੇਨਰਾ ਬੈਂਕ , ਗੁਰਪਾਲ ਸਿੰਘ , ਗਾਇਕ ਅਵਤਾਰ ਸਿੰਘ ਦੀਪੂ , ਜਰਨੈਲ ਸਿੰਘ ਖਿਜਰਾਬਾਦ , ਸੁਸ਼ੀਲ ਕੁਮਾਰ ਸ਼ੀਲਾ , ਇੰਦਰਪਾਲ ਸਿੰਘ ਚੱਢਾ , ਸੰਦੀਪ ਜੋਸ਼ੀ ਅਤੇ ਅਵਤਾਰ ਸਿੰਘ ਇਟਲੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ । ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਅਵਤਾਰ ਸਿੰਘ ਕੰਬੋਜ਼ ਅਤੇ ਸਮੂਹ ਪਰਿਵਾਰ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦਿਆਂ ਮਾਤਾ ਲਾਜ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਆਗੂ ਜਰਮਨ ਸਿੰਘ ਨੂੰ ਸਦਮਾ, ਪਿਤਾ ਸਵਰਗਵਾਸ ਅਗਲੀ ਖ਼ਬਰ ਫਾਰਮੇਸੀ ਵੀਕ ਤਹਿਤ ਕੁਇਜ਼ ਤੇ ਸਾਇਤੂਨ ਮੁਕਾਬਲੇ ਕਰਵਾਏ 35 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਭਾਗ
Ad Position 24