05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੁਲਿਸ ਵਲੋਂ ਬੀਤੇ ਦਿਨ ਨੰਗਲ 'ਚ ਹੋਏ ਖ਼ੂਨੀ ਸੰਘਰਸ਼ 'ਚ ਨਾਮਜ਼ਦ ਅੱਧੀ ਦਰਜਨ ਨੌਜਵਾਨਾਂ 'ਤੇ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ-ਥਾਣਾ ਮੁਖੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਨੰਗਲ, 31 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀਤੇ ਦਿਨ ਨੰਗਲ ਭਾਖੜਾ ਮੁੱਖ ਮਾਰਗ 'ਤੇ ਸਥਿਤ ਸ਼ਰਮਾ ਸਟੋਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਖ਼ੂਨੀ ਸੰਘਰਸ਼ ਨੂੰ ਲੈ ਕੇ ਨੰਗਲ ਪੁਲਿਸ ਵਲੋਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੱਧੀ ਦਰਜਨ ਨੌਜਵਾਨਾਂ ਖ਼ਿਲਾਫ਼ ਬਾਈਨੇਮ ਮਾਮਲਾ ਦਰਜ ਰਜਿਸਟਰ ਕਰਕੇ ਇੱਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਜਾਣਕਾਰੀ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ ਗਈ, ਥਾਣਾ ਮੁਖੀ ਨੇ ਦੱਸਿਆ ਕਿ ਲੰਘੀ 30 ਜਨਵਰੀ ਨੂੰ ਇੱਕ ਡਾਕਟਰੀ ਰੁਕਾ ਬੀ.ਬੀ.ਐਮ.ਬੀ. ਹਸਪਤਾਲ ਨੰਗਲ ਤੋਂ ਗੁਰਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਨਿੱਕੂ ਨੰਗਲ ਥਾਣਾ ਨੰਗਲ, ਹਿਤੇਸ਼ ਪੁੱਤਰ ਜਤਿੰਦਰ ਸਿੰਘ ਵਾਸੀ ਦੇਹਲਾਂ ਵਾਰਡ ਨੰਬਰ 7 ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਇੱਕ ਰੁੱਕਾ ਸਿਵਲ ਹਸਪਤਾਲ ਨੰਗਲ ਤੋਂ ਮਜਰੂਬ ਰੋਹਿਤ ਪੁੱਤਰ ਕੁਲਭੂਸ਼ਣ ਵਾਸੀ ਪਿੰਡ ਦੁਬੇਟਾ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਜੋ ਕਿ ਉਹ ਲੜਾਈ ਵਿਚ ਸੱਟਾਂ ਲੱਗਣ ਕਰਕੇ ਦਾਖਲ ਹੋਏ ਸੀ | ਪੁਲਿਸ ਵਲੋਂ ਰੋਹਿਤ ਦੇ ਬਿਆਨਾਂ 'ਤੇ ਮੁਕੱਦਮਾ ਨੰਬਰ 25 ਜੁਰਮ ਦੀਆਂ ਵੱਖ-ਵੱਖ ਧਰਾਵਾਂ ਹੇਠ ਅੱਧੀ ਦਰਜਨ ਨੌਜਵਾਨਾਂ ਉੱਤੇ ਬਾਈ ਨੇਮ ਦਰਜ ਕੀਤਾ ਗਿਆ ਹੈ ਅਤੇ ਸ਼ਾਮਿਲ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵਲੋਂ ਅਲੱਗ ਅਲੱਗ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਪੁਲਿਸ ਵਲੋਂ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਭਾਵੇਂ ਕਿ ਉਹ ਕਿੰਨਾ ਹੀ ਪ੍ਰਭਾਵਸ਼ਾਲੀ ਵਿਅਕਤੀ ਹੀ ਕਿਉਂ ਨਾ ਹੋਵੇ |


Ad Position 22
No active advertisement
ਪਿਛਲੀ ਖ਼ਬਰ ਕੁਸ਼ਟ ਰੋਗ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸੂਬਾ ਸਰਕਾਰ 'ਤੇ ਸਾਧੇ ਤਿੱਖੇ ਸਿਆਸੀ ਨਿਸ਼ਾਨੇ <br/>
Ad Position 24