03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੋਂ ਦੋ ਨਗਰ ਕੀਰਤਨ ਭੈਰੋਮਾਜਰਾ ਪੁੱਜੇ

Ad Position 21
No active advertisement
ਅਜੀਤ ਡੈਸਕ 03-02-2026
ਸ੍ਰੀ ਚਮਕੌਰ ਸਾਹਿਬ, 2 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸੱਚ ਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਦਸਮੇਸ਼ਗੜ੍ਹ ਸਾਹਿਬ ਭੈਰੋਮਾਜਰਾ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਅੱਜ ਦੂਜੇ ਦਿਨ ਪਿੰਡ ਕਲਾਰਾਂ ਅਤੇ ਪਪਰਾਲੇ ਤੋਂ ਦੋ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦਸ਼ਮੇਸ਼ਗੜ੍ਹ ਸਾਹਿਬ ਵਿਖੇ ਪੁੱਜਣ 'ਤੇ ਮੌਜੂਦਾ ਮੁਖੀ ਬਾਬਾ ਸੁੱਖਪਾਲ ਸਿੰਘ, ਸਾਬਕਾ ਸਰਪੰਚ ਗੁਰਮੁੱਖ ਸਿੰਘ ਲੌਗੀਆਂ, ਸਰਪੰਚ ਰਜਿੰਦਰ ਸਿੰਘ, ਰਿਟਾ: ਮੈਨੇਜਰ ਗੁਰਮੁੱਖ ਸਿੰਘ ਲੌਗੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ | ਪਹਿਲਾ ਨਗਰ ਕੀਰਤਨ ਦੁਪਹਿਰ ਸਮੇਂ ਪਿੰਡ ਕਲਾਰਾਂ ਦੇ ਗੁਰਦੁਆਰਾ ਸ੍ਰੀ ਸਤਿਕਰਤਾਰ ਸਾਹਿਬ ਤੋਂ ਆਰੰਭ ਹੋਕੇ ਪਿੰਡ ਚੱਕਲਾਂ, ਲੁਠੇੜੀ, ਰੁੜਕੀ, ਪਿੱਪਲਮਾਜਰਾ, ਸ੍ਰੀ ਚਮਕੌਰ ਸਾਹਿਬ, ਭੋਜੇਮਾਜਰਾ ਆਦਿ ਥਾਵਾਂ ਤੋਂ ਹੁੰਦਾਂ ਹੋਇਆ ਭੈਰੋਮਾਜਰਾ ਪੁੱਜਾ | ਇਸ ਨਗਰ ਕੀਰਤਨ ਦਾ ਪਹਿਲਾਂ ਸ੍ਰੀ ਚਮਕੌਰ ਸਾਹਿਬ ਪੁੱਜਣ ਤੇ ਸੰਤ ਬਾਬਾ ਗੁਰਮੇਲ ਸਿੰਘ ਖ਼ਾਲਸਾ ਲੰਗਰਾਂ ਵਾਲਿਆਂ, ਬੀਬੀ ਜਸਵਿੰਦਰ ਕੌਰ ਖਾਲਸਾ, ਬਾਬਾ ਸੁਖਜੀਤ ਸਿੰਘ ਬੌਬੀ, ਬਾਬਾ ਹਰਬੰਸ ਸਿੰਘ ਯੂ. ਐੱਸ. ਏ., ਭਾਈ ਜਗਮੋਹਣ ਸਿੰਘ ਖ਼ਾਲਸਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ ਤੇ ਨਗਰ ਕੀਰਤਨ ਵਿਚ ਸਾਮਲ ਸੰਗਤਾਂ ਨੂੰ ਫੱਲਾਂ ਦਾ ਲੰਗਰ ਛਕਾਇਆ ਗਿਆ | ਇਸ ਨਗਰ ਕੀਰਤਨ ਵਿਚ ਪ੍ਰਧਾਨ ਹਰਪਾਲ ਸਿੰਘ ਤੇ ਨੱਛਤਰ ਸਿੰਘ, ਬਹਾਦਰ ਸਿੰਘ, ਜੋਗਾ ਸਿੰਘ, ਹਰਨੇਕ ਸਿੰਘ, ਪਰਗਟ ਸਿੰਘ ਰੌਲੂਮਾਜਰਾ, ਹਰੀ ਸਿੰਘ ਧਨੋਲਾ,ਗਿਆਨੀ ਹਰਪਾਲ ਸਿੰਘ ਫਤਿਹਗੜ੍ਹ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਵਾਹਨਾਂ ਤੇ ਸਵਾਰ ਸਾਮਲ ਸਨ | ਇਸੇ ਤਰ੍ਹਾਂ ਦੂਜਾ ਨਗਰ ਕੀਰਤਨ ਪਿੰਡ ਪਪਰਾਲਾ ਤੋ ਪੁੱਜਾ ਜਿਸ ਦਾ ਵੀ ਪ੍ਰਬੰਧਕਾਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬੇਗਮਪੁਰਾ ਤੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੰਜਾਬ ਕਲਾ ਮੰਚ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ
Ad Position 24