03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪੰਜਾਬ ਕਲਾ ਮੰਚ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 03-02-2026
ਸ੍ਰੀ ਚਮਕੌਰ ਸਾਹਿਬ, 2 ਫਰਵਰੀ (ਜਗਮੋਹਣ ਸਿੰਘ ਨਾਰੰਗ)-ਪੰਜਾਬ ਕਲਾ ਮੰਚ ਰਜਿ: (ਸਟੇਟ ਐਵਾਰਡ) ਸ੍ਰੀ ਚਮਕੌਰ ਸਾਹਿਬ ਵਲੋਂ ਨੂਰ ਹਸਪਤਾਲ ਮੋਰਿੰਡਾ, ਲੋਕਲ ਗੁਰੂਦੁਆਰਾ ਕਮੇਟੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਵਿਚ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ ਅਤੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ ਅਤੇ ਮੁਕਾਬਲੇ ਵਿਚ ਜੇਤੂ ਸੰਗਤਾਂ ਨੂੰ ਮੰਚ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕੇ ਇਹ ਉਪਰਾਲਾ ਫਰਵਰੀ 2023 ਤੋਂ ਪਿੰਡ-ਪਿੰਡ ਸ਼ੁਰੂ ਕੀਤਾ ਗਿਆ ਅਤੇ ਇਸ ਸਾਲ ਇਹ ਸਮਾਗਮ ਮੰਚ ਵੱਲੋਂ ਰਾਈਵਾੜਾ ਮੁਹੱਲਾ ਸ੍ਰੀ ਚਮਕੌਰ ਸਾਹਿਬ, ਸੰਧੂਆਂ, ਬਰਸਾਲਪੁਰ, ਮਕੜੌਨਾ ਕਲਾਂ/ਖੁਰਦ, ਭੂਰੜੇ, ਮੁੰਡੀਆਂ, ਡਹਿਰ, ਭੋਜੇਮਾਜਰਾ ਆਦਿ ਪਿੰਡਾਂ ਵਿਚ ਕਰਵਾਇਆ ਗਿਆ | ਇਸ ਕਾਰਜ ਵਿਚ ਮੰਚ ਵੱਲੋਂ ਜਥੇਦਾਰ ਗੁਰਮੀਤ ਸਿੰਘ ਮਕੜੋਨਾ,ਹਰਦਿਆਲ ਸਿੰਘ ਸਲੇਮਪੁਰ, ਮਨਮੋਹਨ ਸਿੰਘ ਕਮਾਲਪੁਰ, ਸੇਵਾ ਸਿੰਘ ਭੂਰੜੇ, ਸੋਮ ਸਿੰਘ ਮੁੰਡੀਆਂ, ਕੈਪਟਨ ਹਰਪਾਲ ਸਿੰਘ ਸੰਧੂਆਂ, ਚਰਨ ਸਿੰਘ ਮੁੰਡੀਆਂ ਅਤੇ ਲੋਕਲ ਕਮੇਟੀਆਂ ਅਤੇ ਪਿੰਡ ਵਾਸੀਆਂ ਵੱਲੋਂ ਮੰਚ ਦਾ ਇਸ ਕਾਰਜ ਲਈ ਹੋਂਸਲਾ ਵਧਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੋਂ ਦੋ ਨਗਰ ਕੀਰਤਨ ਭੈਰੋਮਾਜਰਾ ਪੁੱਜੇ ਅਗਲੀ ਖ਼ਬਰ ਕੇਂਦਰ ਸਰਕਾਰ ਦਾ ਬਜਟ ਗ਼ਰੀਬ, ਮੱਧਵਰਗ ਤੇ ਵਪਾਰੀ ਵਰਗ ਲਈ ਲਾਹੇਮੰਦ ਸਾਬਤ ਹੋਵੇਗਾ- ਐਡਵੋਕੇਟ ਮਿੱਤਲ
Ad Position 24