03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੇਂਦਰ ਸਰਕਾਰ ਦਾ ਬਜਟ ਗ਼ਰੀਬ, ਮੱਧਵਰਗ ਤੇ ਵਪਾਰੀ ਵਰਗ ਲਈ ਲਾਹੇਮੰਦ ਸਾਬਤ ਹੋਵੇਗਾ- ਐਡਵੋਕੇਟ ਮਿੱਤਲ

Ad Position 21
No active advertisement
ਅਜੀਤ ਡੈਸਕ 03-02-2026
ਸ੍ਰੀ ਅਨੰਦਪੁਰ ਸਾਹਿਬ, 2 ਫਰਵਰੀ (ਕਰਨੈਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਕੇਂਦਰੀ ਬਜਟ ਗਰੀਬ, ਮੱਧ ਵਰਗ ਅਤੇ ਵਪਾਰੀ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਇਹ ਉਕਤ ਵਰਗਾਂ ਲਈ ਲਾਹੇਮੰਦ ਸਾਬਤ ਹੋਵੇਗਾ | ਐਡਵੋਕੇਟ ਅਰਵਿੰਦ ਮਿੱਤਲ ਨੇ ਉਕਤ ਪ੍ਰਗਟਾਵਾ ਕਰਦਿਆਂ ਅੱਗੇ ਕਿਹਾ ਕਿ ਬਜਟ 'ਚ ਆਮ ਆਦਮੀ ਦੀਆਂ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਗਈ ਹੈ | ਮੱਧ ਵਰਗ ਨੂੰ ਟੈਕਸ ਰਾਹਤ, ਨਵੇਂ ਰੁਜ਼ਗਾਰ ਦੇ ਮੌਕੇ, ਸਿੱਖਿਆ ਤੇ ਸਿਹਤ ਖੇਤਰ 'ਚ ਨਿਵੇਸ਼ ਵਧਾਉਣ ਵਰਗੇ ਕਦਮ ਸਰਕਾਰ ਦੀ ਦੂਰਦਰਸ਼ੀ ਸੋਚ ਨੂੰ ਦਰਸਾਉਂਦੇ ਹਨ | ਇਸ ਨਾਲ ਆਮ ਨਾਗਰਿਕਾਂ ਦੀ ਖਰੀਦ ਸ਼ਕਤੀ ਵਧੇਗੀ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਇੱਕ ਨਵੀਂ ਗਤੀ ਮਿਲੇਗੀ | ਉਨ੍ਹਾਂ ਕਿਹਾ ਕਿ ਇਹ ਬਜਟ ਕਾਰੋਬਾਰਾਂ ਅਤੇ ਉਦਯੋਗ ਲਈ ਵੀ ਬਹੁਤ ਉਤਸ਼ਾਹਜਨਕ ਹੈ | ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ. ਐਸ.) ਲਈ ਉਤਸਾਹਿਤ ਕਰਨ, ਸਟਾਰਟ ਅੱਪਸ ਲਈ ਸਹੂਲਤਾਂ, ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਤੇ ਕਾਰੋਬਾਰ ਕਰਨ 'ਚ ਆਸਾਨੀ ਵਰਗੇ ਪ੍ਰਬੰਧ ਵਪਾਰਕ ਭਾਈਚਾਰੇ ਨੂੰ ਮਜ਼ਬੂਤ ਕਰਨਗੇ | ਇਹ ਬਜਟ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਏਗਾ ਤੇ ਦੇਸ਼ ਦੀ ਤਰੱਕੀ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਮੰਚ ਨੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਕੇਂਦਰ ਸਰਕਾਰ ਦਾ ਬਜਟ ਗ਼ਰੀਬ, ਮੱਧਵਰਗ ਤੇ ਵਪਾਰੀ ਵਰਗ ਲਈ ਲਾਹੇਮੰਦ ਸਾਬਤ ਹੋਵੇਗਾ- ਐਡਵੋਕੇਟ ਮਿੱਤਲ
Ad Position 24