06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੌਮੀ ਜੋੜ ਮੇਲਾ ਹੋਲਾ ਮਹੱਲੇ ਨੂੰ 'ਗ੍ਰੀਨ ਹੋਲਾ ਮਹੱਲਾ' ਵਜੋਂ ਮਨਾਇਆ ਜਾਵੇਗਾ <br/>

Ad Position 21
No active advertisement
ਅਜੀਤ ਡੈਸਕ 21-02-2026
ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਜੇ ਐਸ ਨਿੱਕੂਵਾਲ)-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਕੌਮੀ ਜੋੜ ਮੇਲਾ ਹੋਲਾ ਮਹੱਲਾ ਨੂੰ ਵਾਤਾਵਰਨ-ਅਨੁਕੂਲ ਅਤੇ ਪਲਾਸਟਿਕ-ਮੁਕਤ ਢੰਗ ਨਾਲ ਮਨਾਉਣ ਲਈ ਵਿਸਥਾਰ ਪੂਰਵਕ ਤਿਆਰੀਆਂ ਦੀ ਸਮੀਖਿਆ ਕਰਨ ਸਬੰਧੀ ਚੇਅਰਪਰਸਨ ਰੀਨਾ ਗੁਪਤਾ ਨਾਲ ਅਹਿਮ ਮੀਟਿੰਗ ਦੀ ਪ੍ਰਧਾਨਗੀ ਕੀਤੀ | ਮੀਟਿੰਗ ਦੌਰਾਨ ਇਸ ਸਾਲ ਸਮਾਗਮ 'ਗ੍ਰੀਨ ਹੋਲਾ ਮਹੱਲਾ' ਦੇ ਨਾਅਰੇ ਹੇਠ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਉਨ੍ਹਾਂ ਐਲਾਨ ਕੀਤਾ ਕਿ ਸਿੰਗਲ-ਵਰਤੋਂ ਪਲਾਸਟਿਕ ਸਥਾਨ ਤੇ ਮੱਕੀ ਤੇ ਗੰਨੇ ਦੇ ਬਚੇ-ਖੁੱਚੇ ਅਵਸ਼ੇਸ਼ਾਂ ਤੋਂ ਤਿਆਰ ਕੀਤੇ ਗਏ ਖਾਦ ਵਿਚ ਤਬਦੀਲ ਹੋਣ ਵਾਲੇ ਬਰਤਨ' ਲੰਗਰ ਕਮੇਟੀਆਂ ਨੂੰ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਕਰੀਬ 10 ਲੱਖ ਖਾਦ ਵਿਚ ਤਬਦੀਲ ਹੋਣ ਵਾਲੀਆਂ ਥਾਲੀਆਂ, ਗਲਾਸ ਅਤੇ ਚਮਚੇ ਵੰਡੇ ਜਾਣਗੇ ਤਾਂ ਜੋ ਲੰਗਰ ਸੇਵਾਵਾਂ ਸੁਚਾਰੂ ਅਤੇ ਸਫ਼ਾਈ ਯੁਕਤ ਢੰਗ ਨਾਲ ਚੱਲ ਸਕਣ ਅਤੇ ਕੂੜੇ ਦਾ ਵਿਗਿਆਨਕ ਨਿਪਟਾਰਾ ਆਸਾਨੀ ਨਾਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਫਸਲ ਦੀ ਰਹਿੰਦ ਖੂਦ ਤੋਂ ਬਣੇ ਇਹ ਬਰਤਨ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਟਿਕਾਊ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਵੀ ਮਜ਼ਬੂਤ ਕਰਨਗੇ | ਉਨ੍ਹਾਂ ਕਿਹਾ ਕਿ ''ਸਾਡਾ ਉਦੇਸ਼ ਹੈ ਕਿ ਹੋਲਾ ਮਹੱਲਾ ਨੂੰ ਸੱਚੇ ਅਰਥਾਂ ਵਿਚ 'ਗ੍ਰੀਨ ਤਰੀਕੇ' ਨਾਲ ਮਨਾਇਆ ਜਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ 'ਤੇ ਸਕਾਰਾਤਮਕ ਪ੍ਰਭਾਵ ਛੱਡਿਆ ਜਾਵੇ | ਉਨ੍ਹਾਂ ਇਲਾਕਾ ਵਾਸੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ | ਮੀਟਿੰਗ ਦੌਰਾਨ ਚੇਅਰਪਰਸਨ ਰੀਨਾ ਗੁਪਤਾ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਮੈਂਬਰ ਸਕੱਤਰ ਦੁਬੇ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਮੁੱਖ ਮੰਤਰੀ ਫੀਲਡ ਅਫ਼ਸਰ ਅਭਿਮੰਨਿਊ ਮਲਿਕ, ਐੱਸ.ਪੀ. ਅਰਵਿੰਦ ਮੀਨਾ, ਆਈ.ਪੀ.ਐੱਸ., ਐੱਸ.ਡੀ.ਐੱਮ. ਜਸਪ੍ਰੀਤ ਸਿੰਘ, ਐੱਸ.ਡੀ.ਐੱਮ. ਸਚਿਨ ਪਾਠਕ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਐੱਸ.ਡੀ.ਐੱਮ. ਗੁਰਦੇਵ ਸਿੰਘ ਧੰਮ, ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ, ਡੀ.ਐੱਸ.ਪੀ. ਜਸ਼ਨਦੀਪ ਸਿੰਘ, ਐਕਸੀਅਨ ਹਰਜੀਤਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਉੱਚ ਅਧਿਕਾਰੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਐਂਟਰੀ ਟੈਕਸ 'ਚ ਵਾਧਾ ਤਰਕਸੰਗਤ ਨਹੀਂ- ਦਿਨੇਸ਼ ਚੱਢਾ <br/> ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸ੍ਰੀ ਅੰਮਿ੍ਤਸਰ ਸਾਹਿਬ ਲਈ ਬੱਸਾਂ ਰਵਾਨਾ <br/>
Ad Position 24
No active advertisement