10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਬੱਦੋਵਾਲ 'ਚ ਖ਼ੂਨਦਾਨ ਕੈਂਪ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵਲੋਂ ਸਈਯਦ ਬਾਬਾ ਜਾਹਿਰ ਬਲੀ ਸਾਹ ਚਿਸ਼ਤੀ ਬੱਦੋਵਾਲ (ਲੁਧਿ:) ਵਿਖੇ ਹਰਜਿੰਦਰ ਸਿੰਘ ਪਮਾਲ ਐਂਟੀ ਕ੍ਰਾਈਮ ਵਿੰਗ ਪੰਜਾਬ, ਗੁਰਪ੍ਰੀਤ ਸਿੰਘ ਹਸਨਪੁਰ ਅਤੇ ਬਾਬਾ ਜ਼ਾਹਿਰ ਬਲੀ ਅਸਥਾਨ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੀ ਟੀਮ ਵਲੋਂ 55 ਯੂਨਿਟ ਖੂਨ ਇਕੱਤਰ ਕੀਤਾ ਗਿਆ | ਖ਼ੂਨਦਾਨ ਕੈਂਪ ਸਮੇਂ ਭਾਈ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਅੱਜ ਦਾਨ ਕੀਤਾ ਇਕ-ਇਕ ਯੂਨਿਟ ਖੂਨ ਸੜਕ ਦੁਰਘਟਨਾ ਦਾ ਸ਼ਿਕਾਰ ਜਾਂ ਹੋਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਸੜਕਾਂ 'ਤੇ ਦੁਰਘਟਨਾ (ਐਕਸੀਡੈਂਟ) ਦੇ ਮਰੀਜ਼ਾਂ ਨੂੰ ਮੌਕੇ 'ਤੇ ਸੰਭਾਲਿਆ ਜਾਵੇ, ਅਜਿਹੇ ਵਿਚ ਆਪ ਦਾ ਕੀਮਤੀ ਸਮਾਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਬੜਾ ਉੱਤਮ ਹੈ | ਖ਼ੂਨਦਾਨ ਨਾਲੋਂ ਕੋਈ ਵੱਡਾ ਦਾਨ ਨਹੀ, ਤੰਦਰੁਸਤ ਨੌਜਵਾਨ ਨੂੰ ਖ਼ੂਨਦਾਨ ਕਰਨ ਵੇਲੇ ਕਦੇ ਸੰਕੋਚ ਨਹੀਂ ਕਰਨਾ ਚਾਹੀਦਾ | ਬਾਬਾ ਜ਼ਾਹਿਰ ਬਲੀ ਅਸਥਾਨ ਬੱਦੋਵਾਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਰਸਪ੍ਰੀਤ ਸਿੰਘ ਗਗਲੀ ਵਲੋਂ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮੇਂ ਗੁਰਦੀਪ ਸਿੰਘ ਲਲਤੋਂ, ਸਰਬਜੀਤ ਸਿੰਘ ਸੋਹਲ, ਗੁਰਪ੍ਰੀਤ ਸਿੰਘ, ਡਾ: ਕਰਮ ਸਿੰਘ ਮੁੱਲਾਂਪੁਰ, ਸਿਮਰਦੀਪ ਸਿੰਘ ਆਸਟ੍ਰੇਲੀਆ, ਜਤਿੰਦਰ ਕੁਮਾਰ ਮੁੱਲਾਂਪੁਰ, ਪ੍ਰਦੀਪ ਕੁਮਾਰ, ਲਿਆਕਤ ਮਸੀਹ, ਗੁਰਪ੍ਰੀਤ ਕੌਰ, ਸੁਰੇਸ ਕੁਮਾਰ, ਹੋਰਨਾਂ ਵਲੋਂ ਖ਼ੂਨਦਾਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮਾਜਰੀ ਨੂੰ ਵਾਟਰ ਕੂਲਰ ਸਮੇਤ ਆਰ.ਓ. ਸਿਸਟਮ ਤੇ ਛੱਤ ਵਾਲੇ ਪੱਖੇ ਦਿੱਤੇ ਅਗਲੀ ਖ਼ਬਰ ਜਗਰਾਉਂ-ਰਾਏਕੋਟ ਿਲੰਕ ਸੜਕ 'ਤੇ ਰਜਵਾਹੇ ਦਾ ਪੁਲ ਬਣਨ ਕਰਕੇ ਸੜਕ ਮਾਰਗ ਇਕ ਮਹੀਨਾ ਰਹੇਗਾ ਬੰਦ
Ad Position 24