ਸ੍ਰੀ ਚਮਕੌਰ ਸਾਹਿਬ, 22 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਵਰਕਿੰਗ ਕਮੇਟੀ ਮੈਂਬਰਾਂ ਜਥੇਦਾਰ ਹਰਬੰਸ ਸਿੰਘ ਕੰਧੋਲਾ ਤੇ ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ (ਦੋਵੇਂ ਸਾਬਕਾ ਅਤਰਿੰਮ ਕਮੇਟੀ ਮੈਂਬਰ ਸ਼ੋ੍ਰਮਣੀ ਕਮੇਟੀ), ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਸੀਨੀਅਰ ਆਗੂ ਪਰਗਟ ਸਿੰਘ ਰੌਲੂਮਾਜਰਾ, ਸਰਕਲ ਪ੍ਰਧਾਨ ਨਿਰਭੈਅ ਸਿੰਘ, ਜ਼ਿਲ੍ਹਾ ਜ/ਸ ਅਮਰਜੀਤ ਸਿੰਘ ਢਿੱਲੋਂ ਤੇ ਤੇਜਪਾਲ ਸਿੰਘ ਸਿੱਧੂ ਆਦਿ ਆਗੂਆਂ ਨੇ ਅੱਜ ਇਲਾਕੇ ਦੇ ਦਰਜਨਾਂ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ ਸਮਰਥਕਾਂ/ਵਰਕਰਾਂ ਨੂੰ 24 ਫਰਵਰੀ ਨੂੰ ਪਿੰਡ ਦੁੰਮਣਾ ਨੇੜੇ ਮੋਰਿੰਡਾ ਵਿਖੇ ਸਵੇਰੇ 11 ਵਜੇ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਦੀ ਅਗਵਾਈ ਹੇਠ ਹੋਣ ਵਾਲੀ ਪੰਥ ਇਕੱਤਰਤਾ ਲਈ ਲਾਮਬੰਦ ਕੀਤਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਦੁੰਮਣਾ ਵਿਖੇ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਇਕੱਤਰਤਾ ਵਿਚ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ਼ਿਰਕਤ ਕਰੇਗੀ ਅਤੇ ਇਸ ਇਕੱਤਰਤਾ ਦੌਰਾਨ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਮੌਕੇ ਕੀਤੀ ਜਾਣ ਵਾਲੀ ਸਿਆਸੀ ਕਾਨਫ਼ਰੰਸ ਨੰੂ ਸਫਲ ਬਣਾਉਣ ਲਈ ਜਿਥੇ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਹੀ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ | ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਪਾਰਟੀ ਨੂੰ ਵੱਡਾ ਸਮਰਥਨ ਮਿੱਲ ਰਿਹਾ ਹੈ ,ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਸਹਾਈ ਸਾਬਤ ਹੋਵੇਗਾ | ਇਸ ਮੌਕੇ ਪਿ੍ੰਸੀਪਲ ਮੋਹਣ ਸਿੰਘ, ਆੜ੍ਹਤੀ ਹਰਨਾਮ ਸਿੰਘ ਕੀੜੀ ਅਫ਼ਗ਼ਾਨਾਂ, ਮਾਨ ਸਿੰਘ ਜਗਤਪੁਰਾ, ਸੁਖਵਿੰਦਰ ਸਿੰਘ, ਬਿੱਟੂ ਭੁੱਲਰ, ਮਾਨ ਸਿੰਘ ਬੋਪਾਰਾਏ, ਦਲਵੀਰ ਸਿੰਘ, ਕੁਲਵੰਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ |