ਰੂਪਨਗਰ, 22 ਫਰਵਰੀ (ਸਟਾਫ਼ ਰਿਪੋਰਟਰ)-ਸੰਤ ਨਿਰੰਕਾਰੀ ਮਿਸ਼ਨ ਦੇ 'ਪ੍ਰੋਜੈਕਟ ਅੰਮਿ੍ਤ' ਤਹਿਤ ਰੂਪਨਗਰ ਦੀ ਸੰਤ ਨਿਰੰਕਾਰੀ ਸਤਿਸੰਗ ਭਵਨ ਬਰਾਂਚ ਵਲੋਂ ਸਰਹਿੰਦ ਨਹਿਰ ਦੇ ਕੰਢੇ 'ਸਵੱਛ ਜਲ-ਸਵੱਛ ਮਨ' ਅਭਿਆਨ ਅਧੀਨ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ | ਸੇਵਾਦਾਰਾਂ ਨੇ ਪੁਰਾਣੇ ਪੁਲ ਨੇੜੇ ਨਹਿਰ ਕੰਢੇ ਤੋਂ ਕੂੜਾ-ਕਰਕਟ ਇਕੱਠਾ ਕਰਕੇ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦਿੱਤਾ | ਬਰਾਂਚ ਦੇ ਸੰਯੋਜਕ ਸੰਤ ਸਿੰਘ ਨੇ ਦੱਸਿਆ ਕਿ ਹਰ ਸਾਲ ਮਿਸ਼ਨ ਦੇ ਮੁਖੀ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਅਗਵਾਈ ਹੇਠ 23 ਫਰਵਰੀ ਨੂੰ ਸਾਬਕਾ ਮੁਖੀ ਬਾਬਾ ਹਰਦੇਵ ਸਿੰਘ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਦੇਸ਼-ਵਿਆਪੀ ਸਫ਼ਾਈ ਅਭਿਆਨ ਚਲਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ 'ਖੂਨ ਨਾਲੀਆਂ ਵਿਚ ਨਹੀਂ ਸਗੋਂ ਨਾੜੀਆਂ ਵਿਚ ਵਗਣਾ ਚਾਹੀਦਾ ਹੈ' ਅਤੇ 'ਪ੍ਰਦੂਸ਼ਣ ਅੰਦਰ ਹੋਵੇ ਜਾਂ ਬਾਹਰ, ਦੋਵੇਂ ਹੀ ਹਾਨੀਕਾਰਕ ਹਨ'- ਇਨ੍ਹਾਂ ਉਪਦੇਸ਼ਾਂ ਨੂੰ ਅਮਲ ਵਿਚ ਲਿਆਂਦੇ ਹੋਏ ਇਹ ਮੁਹਿੰਮ ਚਲਾਈ ਗਈ ਹੈ | ਇਸ ਮੌਕੇ ਸੰਤ ਨਿਰੰਕਾਰੀ ਸੇਵਾਦਲ ਅਤੇ ਮਹਿਲਾ ਸੇਵਾਦਲ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਰਹੀ |