07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਡੇਰਾ ਬਾਬਾ ਰੁਦਰਾਨੰਦ ਨਾਰੀ ਵਿਖੇ ਬਰਸੀ ਸਮਾਗਮ 'ਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਹੋਏ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 23-02-2026
ਸੰਤੋਖਗੜ੍ਹ/ਸੁਖਸਾਲ, 22 ਫਰਵਰੀ (ਧਰਮ ਪਾਲ)-ਊਨਾ ਜ਼ਿਲ੍ਹੇ ਦੇ ਨਾਰੀ ਸਥਿਤ ਡੇਰਾ ਬਾਬਾ ਸ਼੍ਰੀ ਰੁਦਰਾਨੰਦ ਆਸ਼ਰਮ ਵਿਚ ਸਵਰਗੀ ਵੇਦਾਂਤਾਚਾਰੀਆ ਸਵਾਮੀ ਸੁਗ੍ਰੀਵਾਨੰਦ ਦੇ ਪਹਿਲੇ ਬਰਸੀ ਸਮਾਰੋਹ ਵਿਚ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਹਿੱਸਾ ਲਿਆ ਅਤੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਵਾਮੀ ਸੁਗ੍ਰੀਵਾਨੰਦ ਜੀ ਮਹਾਰਾਜ ਤਪੱਸਿਆ, ਤਿਆਗ ਅਤੇ ਧਿਆਨ ਦਾ ਜੀਵਤ ਰੂਪ ਸਨ | ਉਨ੍ਹਾਂ ਦਾ ਪੂਰਾ ਜੀਵਨ ਲੋਕ ਭਲਾਈ ਅਤੇ ਅਧਿਆਤਮਿਕ ਉੱਨਤੀ ਲਈ ਸਮਰਪਿਤ ਸੀ ਜੋ ਹਮੇਸ਼ਾ ਸਮਾਜ ਲਈ ਪ੍ਰੇਰਨਾ ਸਰੋਤ ਰਹੇਗਾ | ਉਨ੍ਹਾਂ ਆਸ਼ਰਮ ਦੇ ਮੁੱਖ ਪੁਜਾਰੀ ਸਵਾਮੀ ਹੇਮਾਨੰਦ ਜੀ ਮਹਾਰਾਜ ਦੇ ਤਾਜਪੋਸ਼ੀ ਸਮਾਰੋਹ ਵਿਚ ਵੀ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਵਾਮੀ ਹੇਮਾਨੰਦ ਜੀ ਮਹਾਰਾਜ ਦੇ ਮਾਰਗ ਦਰਸ਼ਨ ਹੇਠ, ਆਸ਼ਰਮ ਅਧਿਆਤਮਿਕ ਚੇਤਨਾ, ਸੇਵਾ ਅਤੇ ਲੋਕ ਭਲਾਈ ਦੇ ਕੰਮ ਨੂੰ ਨਵੀਂ ਦਿਸ਼ਾ ਅਤੇ ਉਚਾਈ ਪ੍ਰਦਾਨ ਕਰੇਗਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਵਾਮੀ ਸੁਗਰੀਵਾਨੰਦ ਚਾਰਾਂ ਵੇਦਾਂ ਦੇ ਡੂੰਘੇ ਵਿਦਵਾਨ ਅਤੇ ਇਕ ਦੁਰਲੱਭ ਸੰਤ ਸਨ | ਉਨ੍ਹਾਂ ਦੇ ਦੇਹਾਂਤ ਨੇ ਪੂਰੇ ਰਾਜ ਨੂੰ ਸੋਗ ਵਿਚ ਡੁੱਬ ਦਿੱਤਾ | ਉਨ੍ਹਾਂ ਕਿਹਾ ਕਿ ਸੰਤ ਪਰੰਪਰਾ ਭਾਰਤੀ ਸਭਿਆਚਾਰ ਦੀ ਨੀਂਹ ਹੈ, ਜੋ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ, ਸੇਵਾ ਅਤੇ ਸਦਭਾਵਨਾ ਦਾ ਰਾਹ ਪੱਧਰਾ ਕਰਦੀ ਹੈ | ਹਿਮਾਚਲ ਦੇਵਤਿਆਂ ਦੀ ਧਰਤੀ ਹੈ ਅਤੇ ਰਾਜ ਸਰਕਾਰ ਧਾਰਮਿਕ ਅਤੇ ਅਧਿਆਤਮਿਕ ਸੰਸਥਾਵਾਂ ਦੀ ਸੰਭਾਲ ਅਤੇ ਸਭਿਆਚਾਰਕ ਵਿਰਾਸਤ ਦੇ ਪ੍ਰਚਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਵਿਧਾਇਕ ਵਿਵੇਕ ਸ਼ਰਮਾ, ਸਾਬਕਾ ਵਿਧਾਇਕ ਸਤਪਾਲ ਰਾਏਜਾਦਾ, ਕਾਂਗਰਸ ਜ਼ਿਲ੍ਹਾ ਪ੍ਰਧਾਨ ਦੇਸ਼ਰਾਜ ਗੌਤਮ, ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸਮਾਜਿਕ ਖੇਤਰਾਂ ਦੇ ਕਈ ਪਤਵੰਤੇ ਸੱਜਣ, ਮੰਦਰ ਕਮੇਟੀ ਮੈਂਬਰ, ਦੇਸ਼ ਵਿਦੇਸ਼ ਤੋਂ ਆਈਆਂ ਵੱਡੀ ਗਿਣਤੀ ਸੰਗਤਾਂ ਅਤੇ ਸ਼ਰਧਾਲੂ ਹਾਜ਼ਰ ਸਨ | ਇਸ ਮੌਕੇ ਮੰਦਰ ਕਮੇਟੀ ਵਲੋਂ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਡਿਤ ਰਾਮਕਿਸ਼ਨ ਭੜੋਲੀਆਂ ਦੀ ਬਰਸੀ ਮਨਾਈ <br/> ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24