ਭਰਤਗੜ੍ਹ, 23 ਫਰਵਰੀ (ਜਸਬੀਰ ਸਿੰਘ ਬਾਵਾ)-ਅੱਜ ਸ਼ਾਮੀਂ ਕਰੀਬ ਸਾਢੇ ਪੰਜ ਵਜੇ ਸਰਸਾ ਨੰਗਲ 'ਚ ਕੌਮੀ ਮਾਰਗ 'ਤੇ ਤੇਜ਼ ਰਫ਼ਤਾਰ ਵਾਹਨ ਵਾਹਨ ਦੀ ਫੇਟ ਵੱਜਣ ਨਾਲ ਬਾਰਾਂਸਿੰਗੇ ਦੀ ਮੌਤ ਹੋ ਗਈ, ਜਦਕਿ ਵਾਹਨ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ | ਰਾਹਗੀਰਾਂ 'ਚ ਮਨਪ੍ਰੀਤ ਦੀਵਾੜੀ, ਮੁਸ਼ਤਾਖ ਮੁਹੰਮਦ ਆਦਿ ਨੇ ਮੌਕੇ ਦੀਆਂ ਤਸਵੀਰਾਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਣ ਮਗਰੋਂ ਕਰੀਬ 6: 45 ਵਜੇ ਸਬੰਧਿਤ ਟੀਮ ਨੇ ਵਾਹਨ ਸਮੇਤ ਪੁੱਜਕੇ ਬਾਰਾਂਸਿੰਗੇ ਨੂੰ ਕਬਜ਼ੇ 'ਚ ਲੈ ਲਿਆ ਹੈ | ਜ਼ਿਲ੍ਹਾ ਅਧਿਕਾਰੀ ਮੋਨਿਕਾ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣੇ ਹੀ ਇਤਲਾਹ ਮਿਲੀ ਸੀ, ਤੁਰੰਤ ਟੀਮ ਨੂੰ ਰਵਾਨਾ ਕਰ ਦਿੱਤਾ ਹੈ | ਇਨ੍ਹਾਂ ਦੱਸਿਆ ਕਿ ਬਾਰਾਂਸਿੰਗੇ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |