06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਦੁਸਾਰਨਾ ਵਿਖੇ ਨਦੀ 'ਚ ਰਾਤ ਸਮੇਂ ਹੋ ਰਹੀ ਹੈ ਮਾਈਨਿੰਗ, ਪਿੰਡ ਵਾਸੀਆਂ ਨੇ ਪ੍ਰਸ਼ਾਸਨ 'ਤੇ ਮਿਲੀਭੁਗਤ ਦਾ ਲਗਾਇਆ ਦੋਸ਼

Ad Position 21
No active advertisement
ਅਜੀਤ ਡੈਸਕ 24-02-2026
ਕੁਰਾਲੀ, 23 ਫਰਵਰੀ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਦੁਸਾਰਨਾ ਵਿਖੇ ਨਦੀ 'ਚ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਰਾਤ ਸਮੇਂ ਨਾਜਾਇਜ਼ ਮਾਈਨਿੰਗ ਕੀਤੇ ਜਾਣ ਕਾਰਨ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੀ ਸ਼ਾਮਲਾਤ ਜ਼ਮੀਨ 'ਚੋਂ ਟਿੱਪਰਾਂ ਅਤੇ ਜੇ. ਸੀ. ਬੀ. ਮਸ਼ੀਨਾਂ ਰਾਹੀਂ ਰਾਤ ਦੇ 10 ਵਜੇ ਤੋਂ ਬਾਅਦ ਸਵੇਰ ਤੱਕ ਨਾਜਾਇਜ਼ ਮਾਈਨਿੰਗ ਦਾ ਸਿਲਸਿਲਾ ਜਾਰੀ ਰਹਿੰਦਾ ਹੈ | ਇਸ ਸੰਬੰਧੀ ਅੱਜ ਪੱਤਰਕਾਰਾਂ ਨੂੰ ਮੌਕਾ ਦਿਖਾਉਂਦੇ ਹੋਏ ਸਰਪੰਚ ਬਲਕਾਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਬਹਾਦਰ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸਿੰਘ ਪੰਚ, ਸਤਵਿੰਦਰ ਸਿੰਘ ਬੱਬਲੂ, ਜਸਵੰਤ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਤ ਸਮੇਂ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਉਨ੍ਹਾਂ ਵਲੋਂ ਰੋਕਿਆ ਗਿਆ ਸੀ | ਦੋ ਦਿਨ ਕੰਮ ਰੁਕਣ ਤੋਂ ਬਾਅਦ ਫਿਰ ਤੋਂ ਜੇ. ਸੀ. ਬੀ. ਮਸ਼ੀਨਾਂ ਅਤੇ ਟਿੱਪਰਾਂ ਨਾਲ ਜ਼ਮੀਨ ਦੀ ਖੁਦਾਈ ਸ਼ੁਰੂ ਕਰ ਦਿੱਤੀ ਗਈ ਅਤੇ ਜਦੋਂ ਪਿੰਡ ਵਾਸੀਆਂ ਨੇ ਮੁੜ ਰਾਤ ਦੇ ਕਰੀਬ 10 ਵਜੇ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਹੱਥੋਂ-ਪਾਈ ਕੀਤੀ ਗਈ | ਇਸ ਸੰਬੰਧੀ ਤੁਰੰਤ ਕੁਰਾਲੀ ਥਾਣੇ ਨੂੰ ਸੂਚਿਤ ਕੀਤਾ ਗਿਆ, ਪਰ ਪੁਲਿਸ ਕਰੀਬ ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚੀ | ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਰਾਤ ਸਮੇਂ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੋ ਲੱਖਾਂ ਰੁ. ਦੀ ਮਾਈਨਿੰਗ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਮਾਈਨਿੰਗ ਵਿਭਾਗ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਇਸ ਮੌਕੇ ਪੀੜਤ ਕਿਸਾਨ ਨਿਰਮਲ ਸਿੰਘ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਜਿਸ ਥਾਂ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ, ਉਸ ਦੇ ਬਿਲਕੱੁਲ ਨਾਲ ਉਸ ਦੀ ਜ਼ਮੀਨ ਲੱਗਦੀ ਹੈ, ਜਿਸ ਕਾਰਨ ਬਰਸਾਤ ਦੇ ਮੌਸਮ ਦੌਰਾਨ ਜ਼ਮੀਨ ਰੁੜਨ ਦਾ ਖਦਸ਼ਾ ਪੈਦਾ ਹੋ ਗਿਆ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਨਾਜਾਇਜ਼ ਮਾਈਨਿੰਗ 'ਤੇ ਰੋਕ ਲਗਾਈ ਜਾਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਵਾਸੀਆਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਦੂਸਰੇ ਪਾਸੇ ਮੌਕੇ 'ਤੇ ਪੁੱਜੇ ਮਾਈਨਿੰਗ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਨਦੀ ਦੇ ਨਾਲ ਲੱਗਦਾ ਹੈ ਤੇ ਬਰਸਾਤ ਦੇ ਦਿਨਾਂ 'ਚ ਉਨ੍ਹਾਂ ਦੇ ਘਰ ਨੂੰ ਵਤਰਾ ਬਣਿਆ ਰਹਿੰਦਾ ਹੈ, ਜਿਸ ਲਈ ਉਨ੍ਹਾਂ ਵਲੋਂ ਆਪਣੇ ਘਰ ਦੇ ਨਾਲ-ਨਾਲ ਮਿੱਟੀ ਲਗਾਈ ਜਾ ਰਹੀ ਹੈ | ਉਧਰ ਇਸ ਸੰਬੰਧੀ ਵਿਭਾਗ ਦੇ ਐਸ. ਡੀ. ਓ. ਸੁਖਪਾਲ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜੇ. ਈ. ਦੀ ਡਿਊਟੀ ਲਗਾਈ ਗਈ ਹੈ ਤੇ ਮੌਕਾ ਦੇਖ ਕੇ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ 'ਚ ਈ. ਐੱਸ. ਆਈ. ਦੀ ਮਹਿਲਾ ਮੈਨੇਜਰ ਨੂੰ 4 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਅਗਲੀ ਖ਼ਬਰ ਗੁੱਗਾ ਮਾੜੀ ਮੰਦਰ 'ਚੋਂ ਚੋਰੀ ਕਰਨ ਵਾਲੇ ਪੁਲਿਸ ਵਲੋਂ ਚਾਰ ਗਿ੍ਫ਼ਤਾਰ
Ad Position 24