06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੈਣੀ ਭਵਨ ਦਾ ਸਮਾਜ ਭਲਾਈ ਤੇ ਖ਼ੂਨਦਾਨ ਕੈਂਪਾਂ ਲਈ ਰੋਟਰੀ ਤੇ ਬਲੱਡ ਬੈਂਕ ਸੁਸਾਇਟੀ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 24-02-2026
ਰੂਪਨਗਰ, 23 ਫਰਵਰੀ (ਸਤਨਾਮ ਸਿੰਘ ਸੱਤੀ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਸੈਣੀ ਭਵਨ ਰੂਪਨਗਰ ਨੂੰ ਸਮਾਜ ਭਲਾਈ ਦੇ ਖੇਤਰ ਵਿਚ ਲਗਾਤਾਰ ਖ਼ੂਨਦਾਨ ਕੈਂਪ ਲਗਾਉਣ ਦੇ ਕਾਰਜ ਲਈ ਸਾਲ 2025 ਲਈ ਸਨਮਾਨਿਤ ਕੀਤਾ ਗਿਆ ਹੈ | ਇਹ ਸਨਮਾਨ ਰੋਟਰੀ ਅਤੇ ਬਲੱਡ ਬੈਂਕ ਸੋਸਾਇਟੀ ਰੇਸੋਰਸ ਸੈਂਟਰ ਵਲੋਂ ਮਗਸੀਪਾ, ਸੈਕਟਰ 26 ਚੰਡੀਗੜ੍ਹ ਵਿਖੇ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਭੇਟ ਕੀਤਾ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਸਨ | ਸਨਮਾਨ ਟਰੱਸਟੀ ਰਾਜਿੰਦਰ ਸੈਣੀ, ਦਲਜੀਤ ਸਿੰਘ, ਜਗਦੇਵ ਸਿੰਘ ਅਤੇ ਬਲੱਡ ਡੋਨਰ ਚਰਨਦੀਪ ਸਿੰਘ ਚੈਰੀ ਵਲੋਂ ਪ੍ਰਾਪਤ ਕੀਤਾ ਗਿਆ | ਟਰੱਸਟ ਵਲੋਂ ਸਾਲ 2025 ਦੌਰਾਨ ਲਗਾਏ ਗਏ ਦੋ ਖ਼ੂਨਦਾਨ ਕੈਂਪਾਂ ਵਿਚ ਕੁੱਲ 111 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਸੰਸਥਾ ਹੁਣ ਤੱਕ ਲਗਾਤਾਰ 25 ਖ਼ੂਨਦਾਨ ਕੈਂਪ ਲਗਾ ਚੁੱਕੀ ਹੈ | ਇਸ ਮੌਕੇ ਮਨੀਸ਼ ਤਿਵਾੜੀ ਨੇ ਸੰਸਥਾ ਦੇ ਪ੍ਰਤੀਨਿਧੀਆਂ ਨੂੰ ਵਧਾਈ ਦਿੰਦਿਆਂ ਸੈਣੀ ਭਵਨ ਨਾਲ ਆਪਣੀ ਨੇੜਤਾ ਅਤੇ ਹਲਕੇ ਦੇ ਸੰਸਦ ਮੈਂਬਰ ਵਜੋਂ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਖ਼ੂਨਦਾਨੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਬਲੱਡ ਬੈਂਕ ਦੇ ਡਾਇਰੈਕਟਰ ਡਾ. ਮੁਨੀਸ, ਡਾ. ਰੌਲੀ ਅਗਵਾਲ, ਆਰ. ਕੇ. ਸਾਬੂ ਅਤੇ ਸ੍ਰੀ ਨਹਿਰੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨਲਹੋਟੀ ਉੱਪਰਲੀ ਤੋਂ ਦਰਬਾਰ ਸਾਹਿਬ ਲਈ ਯਾਤਰੀ ਰਵਾਨਾ ਅਗਲੀ ਖ਼ਬਰ ਰਿਸ਼ਵਤਖੋਰੀ ਦੇ ਮਾਮਲੇ 'ਚ ਈ. ਐੱਸ. ਆਈ. ਦੀ ਮਹਿਲਾ ਮੈਨੇਜਰ ਨੂੰ 4 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ
Ad Position 24