ਨੂਰਪੁਰ ਬੇਦੀ, 23 ਫਰਵਰੀ (ਵਿੰਦਰਪਾਲ ਝਾਂਡੀਆਂ)-ਸੰਸਥਾ ਸੰਤ ਬਾਬਾ ਜਾਨਕੀ ਦਾਸ ਵੈੱਲਫੇਅਰ ਸੋਸਾਇਟੀ ਚਨੌਲੀ ਵਲੋਂ ਸੋਸਵਾ (ਨੌਰਥ) ਪੰਜਾਬ ਤੇ ਸੋਸ਼ਲ ਸਕਿਉਰਿਟੀ ਵਿਭਾਗ ਪੰਜਾਬ ਦੀ ਸਹਾਇਤਾ ਨਾਲ ਪਿੰਡ ਖੇੜੀ ਵਿਖੇ ਚਲਾਏ ਜਾ ਰਹੇ ਸਕਿਨ ਅਤੇ ਹੇਅਰ ਕੇਅਰ ਦਾ ਕੋਰਸ ਕਰ ਚੁੱਕੀਆਂ ਲੜਕੀਆਂ ਨੂੰ ਸੰਸਥਾ ਵਲੋਂ ਮੁਫ਼ਤ ਬਿਊਟੀ ਕਿੱਟਾਂ ਤੇ ਸਰਟੀਫਿਕੇਟ ਦਿੱਤੇ ਗਏ | ਸੰਸਥਾ ਦੇ ਪ੍ਰਧਾਨ ਮੈਡਮ ਸੁਨੀਤਾ ਦੇਵੀ ਦੀ ਅਗਵਾਈ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਬਾਬਾ ਦੀਪਕ ਗਿਰੀ, ਰਾਮ ਪ੍ਰਤਾਪ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਰਾਮ ਪ੍ਰਤਾਪ ਸੈਣੀ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਇਸ ਤਰ੍ਹਾਂ ਦੇ ਸੈਂਟਰ ਬਹੁਤ ਜ਼ਰੂਰੀ ਹਨ, ਤਾਂ ਜੋ ਅÏਰਤਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਸਕੇ | ਉਨ੍ਹਾਂ ਦੱਸਿਆ ਕਿ ਜੇਕਰ ਲੜਕੀਆਂ ਸੈੱਲਫ਼ ਹੈੱਲਪ ਗਰੁੱਪ ਬਨਾਉਣਗੀਆਂ, ਤਾਂ ਨਬਾਰਡ ਵਲੋਂ ਵੀ ਉਨ੍ਹਾਂ ਨੂੰ ਆਪਣਾ ਕੰਮ ਚਲਾਉਣ ਵਿਚ ਮਦਦ ਮਿਲ ਸਕਦੀ ਹੈ | ਸੁਸ਼ਮਾ ਦੇਵੀ ਸਰਪੰਚ ਵਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਲੜਕੀਆਂ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਰਾਮ ਪ੍ਰਤਾਪ ਸੈਣੀ ਸਕੱਤਰ, ਬਲਜਿੰਦਰ ਕੌਰ ਤੇ ਸਿੱਖਿਆਰਥੀ ਹਾਜ਼ਰ ਸਨ |