19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਕੂਹਣੀ ਮੋੜ 'ਤੇ ਪਹਾੜੀ ਢਿੱਗਾਂ ਡਿੱਗਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ

Ad Position 21
No active advertisement
ਅਜੀਤ ਡੈਸਕ 26-02-2026
ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰੂਪਨਗਰ ਤੋਂ ਨੂਰਪੁਰ ਬੇਦੀ ਮਾਰਗ 'ਤੇ (ਭਿੰਡਰ ਨਗਰ) ਕੋਲ ਪਹਾੜੀ ਢਿੱਗਾਂ ਗਿਰਨ ਕਾਰਨ ਰੋਡ 'ਤੇ ਚਲਦੇ ਟੈਫ਼ਿਕ ਕਾਰਨ ਹਾਦਸਾ ਹੋਣ ਦਾ ਖ਼ਤਰਾ ਦਰਪੇਸ਼ ਹੈ। ਇਸ ਸਬੰਧੀ ਗੜਬਾਗਾ ਨਿਵਾਸੀ ਲਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਜਗ੍ਹਾਂ 'ਤੇ ਕੂਹਣੀ ਮੋੜ ਹੋਣ ਕਾਰਨ ਸਾਹਮਣਿਓਂ ਆ ਰਹੇ ਵਾਹਨ ਨਜ਼ਰ ਨਹੀਂ ਪੈਂਦੇ ਤੇ ਸੜਕ ਵਿਚ ਮਿੱਟੀ ਦੇ ਢੇਲੇ ਡਿੱਗਣ ਹੋਣ ਕਾਰਨ ਸੜਕ ਦੇ ਦੂਜੇ ਬੰਨੇ ਜਗ੍ਹਾਂ ਬਹੁਤ ਨੀਵੀਂ ਹੋਣ ਦੇ ਚਲਦਿਆਂ ਵਾਹਨਾਂ ਦੀ ਟੱਕਰ ਦੇ ਕਾਰਨ ਕੋਈ ਵੀ ਜਾਨਲੇਵਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿੱਗੀਆਂ ਹੋਈਆਂ ਢਿੱਗਾਂ ਨੂੰ ਤਕਰੀਬਨ 8 ਦਿਨ ਦਾ ਸਮਾਂ ਹੋ ਗਿਆ ਹੈ ਤੇ ਛੋਟੇ ਮੋਟੇ ਹਾਦਸੇ ਵੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਸਬੰਧ ਵਿਚ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਉਹਨਾਂ ਮੰਗ ਕੀਤੀ ਕਿ ਕੀਮਤੀ ਮਨੁੱਖੀ ਜਾਨਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਕੂਹਣੀ ਮੋੜ 'ਤੇ ਡਿੱਗੀਆਂ ਪਹਾੜੀ ਦੀਆਂ ਢਿਗਾਂ ਨੂੰ ਚੁਕਵਾਇਆ ਜਾਵੇ ਤੇ ਆਵਾਜਾਈ ਸੁਚਾਰੂ ਰੂਪ ਵਿਚ ਬਹਾਲ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੰਡਿਤ ਚੰਦਰਸ਼ੇਖਰ ਆਜ਼ਾਦ ਦੀ ਯਾਦ ਵਿਚ ਖ਼ੂਨਦਾਨ ਕੈਂਪ 27 ਨੂੰ ਅਗਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਮਜ਼ਦੂਰ ਨੌਜਵਾਨ ਤੋਂ ਮੋਬਾਈਲ ਖੋਹਿਆ <br/>
Ad Position 24