ਸ੍ਰੀ ਚਮਕੌਰ ਸਾਹਿਬ, 25 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਲਾਈਨਜ਼ ਆਈ ਚੈਰੀਟੇਬਲ ਹਸਪਤਾਲ ਵਿਚ ਲਾਈਨਜ਼ ਆਈ ਕੇਅਰ ਸੁਸਾਇਟੀ ਵਲੋਂ ਅਮਿ੍ਤ ਦਿਓਲ ਫਾਊਡੇਸ਼ਨ ਅਤੇ ਢਿੱਲੋਂ ਅੱਖਾ ਦਾ ਹਸਪਤਾਲ ਸਰਹਿੰਦ ਦੇ ਸਹਿਯੋਗ ਨਾਲ ਲਗਾਏ 79ਵੇਂ ਅੱਖਾਂ ਅਤੇ ਦੰਦਾ ਦੇ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਬੀਰ ਦਵਿੰਦਰ ਸਿੰਘ ਬੱਲਾਂ ਮੈਂਬਰ ਪੰਜਾਬ ਕਿ੍ਕੇਟ ਐਸੋ: ਦੇ ਮੈਂਬਰ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਅੱਖਾਂ ਦੇ ਮਾਹਰ ਡਾਕਟਰ ਡੀ ਐਸ ਢਿੱਲੋਂ ਦੀ ਅਗਵਾਈ ਹੇਠ ਟੀਮ ਨੇ ਅੱਖਾਂ ਦੇ 367 ਮਰੀਜ਼ਾਂ ਦੀ ਜਾਂਚ ਕੀਤੀ ਤੇ 89 ਮਰੀਜ਼ਾਂ ਨੂੰ ਲੈਂਜ ਦੇ ਯੋਗ ਪਾਇਆ ਗਿਆ, ਜਦਕਿ ਦੰਦਾਂ ਦੇ ਮਾਹਰ ਡਾਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ 43 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ 8 ਮਰੀਜ਼ਾਂ ਨੂੰ ਡੈਂਚਰ ਲਗਾਏ ਜਾਣਗੇ | ਇਨ੍ਹਾਂ ਤੋਂ ਇਲਾਵਾ 200 ਦੇ ਕਰੀਬ ਮਰੀਜ਼ਾਂ ਦੀ ਸ਼ੂਗਰ ਤੇ ਬੀ ਪੀ ਚੈੱਕ ਕੀਤਾ ਗਿਆ | ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਕੈਂਪ ਦੀ ਸਫਲਤਾ ਅਤੇ ਦਿੱਤੇ ਸਹਿਯੋਗ ਲਈ ਚੇਅਰਮੈਨ ਜਸਪਾਲ ਸਿੰਘ ਦਿਓਲ ਨੇ ਸਮੁੱਚੀ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਉਘੇ ਸਮਾਜਸੇਵੀ ਦਵਿੰਦਰ ਸਿੰਘ ਬਾਜਵਾ, ਚੇਅਰਮੈਨ ਜਸਪਾਲ ਸਿੰਘ ਦਿਓਲ, ਪ੍ਰਧਾਨ ਸੁਰੇਸ਼ ਅਗਰਵਾਲ, ਅਮਿ੍ਤ ਦਿਓਲ ਫਾਊਡੇਸ਼ਨ ਦੇ ਅਮਿ੍ਤਪਾਲ ਸਿੰਘ ਦਿਓਲ, ਡਾ: ਰਾਜਪਾਲ ਚੌਧਰੀ, ਡਾ: ਸੁਦੇਸ਼ ਸ਼ਰਮਾ, ਸੰਤ ਸਿੰਘ ਦਿਓਲ, ਪਵਨ ਕੁਮਾਰ, ਬੰਤ ਸਿੰਘ, ਰੁਪਿੰਦਰ ਕੌਰ, ਭੁਪਿੰਦਰ ਸਿੰਘ, ਰਾਕੇਸ਼ ਸ਼ਰਮਾ, ਜਸਵੀਰ ਸਿੰਘ ਦਿਓਲ, ਅਨਿਲ ਗਰਗ, ਕਸ਼ਮੀਰਾ ਸਿੰਘ, ਚੰਦ ਸਿੰਘ , ਕੁਲਜਿੰਦਰਜੀਤ ਸਿੰਘ ਬੰਬਰ ਤੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ ਆਦਿ ਹਾਜ਼ਰ ਸਨ |