ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੀ ਅਗਵਾਈ ਹੇਠ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ, ਪੰਜਾਬ ਵਿਖੇ ਦੋ ਦਿਨਾਂ ਯੁਵਾ ਕੌਸ਼ਲ ਉਤਸਵ ਸੀਜ਼ਨ 3.0 ਦਾ ਉਦਘਾਟਨ ਕੀਤਾ ਗਿਆ | ਇਸ ਦੀ ਸ਼ੁਰੂਆਤ ਮੁੱਖ ਮਹਿਮਾਨ ਦੁਆਰਾ ਪਵਿੱਤਰ ਦੀਵੇ ਜਗਾਉਣ ਨਾਲ ਹੋਈ | ਯੂਨੀਵਰਸਿਟੀ ਦੇ ਚਾਂਸਲਰ ਐੱਨ.ਐੱਸ. ਰਿਆਤ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਅਜੀਤ ਪਾਲ ਸਿੰਘ ਤੇ ਹੋਰ ਪਤਵੰਤੇ ਵੀ ਨਾਲ ਸਨ | ਉਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਟੀਮ ਨੂੰ ਵਧਾਈ ਦਿੱਤੀ | ਡਾ. ਏ. ਐੱਸ. ਚਾਵਲਾ ਵਾਈਸ ਚਾਂਸਲਰ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਪ੍ਰੋਗਰਾਮ ਪ੍ਰਬੰਧਕ ਟੀਮ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ | ਯੁਵਾ ਕੌਸ਼ਲ ਉਤਸਵ ਸੀਜ਼ਨ 3.0 ਦਾ ਆਯੋਜਨ ਇੱਕ ਗਤੀਸ਼ੀਲ ਪਲੇਟਫਾਰਮ ਹੈ ਜੋ ਵਿਦਿਆਰਥੀਆਂ, ਉਦਯੋਗ ਦੇ ਨੇਤਾਵਾਂ, ਨਵੀਨਤਾਕਾਰਾਂ ਅਤੇ ਉਤਸ਼ਾਹੀਆਂ ਨੂੰ ਇਕੱਠੇ ਕਰੇਗਾ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਮੁਕਾਬਲਿਆਂ ਵਿਚ ਹਿੱਸਾ ਲਿਆ ਜਿਵੇਂ ਕਿ ਟੈਲੇਂਟ ਹੰਟ ਔਰੇਲੀਆ, ਕਲਾਸੀਕਲ ਅਤੇ ਲੋਕ ਨਾਚ, ਰੰਗੋਲੀ, ਬਚਪਨ ਯਾਦੇਂ, ਬੈਂਚ ਪ੍ਰੈੱਸ, ਫਿਕਸਡ ਆਰਮ ਹੈਂਗ, ਟਗ ਆਫ ਵਾਰ, ਲੇਥ ਸਟਰਾਈਫ, ਐਥੀਕਲ ਹੈਕਿੰਗ, ਵੈਲਡ ਵਾਰੀਅਰ, ਬਿਜ਼ਨਸ ਪਲਾਨ, ਮਹਿੰਦੀ ਮੁਕਾਬਲਾ ਬ੍ਰੇਨ ਸਟੌਰਮਿੰਗ ਸੈਸ਼ਨ ਗੇਮਾਂ, ਅਤੇ ਹੋਰ ਗਤੀਵਿਧੀਆਂ ਸ਼ਾਮਿਲ ਸਨ | ਇਸ ਸਮਾਗਮ ਦਾ ਉਦੇਸ਼ ਹੁਨਰ, ਤਕਨਾਲੋਜੀ ਅਤੇ ਨਵੀਨਤਾ ਦੀ ਸ਼ਕਤੀ ਦਾ ਜਸ਼ਨ ਮਨਾਉਣਾ, ਭਵਿੱਖ ਦੇ ਮੌਕਿਆਂ ਦਾ ਪ੍ਰਦਰਸ਼ਨ ਕਰਨਾ ਅਤੇ ਤਕਨੀਕੀ ਪ੍ਰਤਿਭਾ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਹੈ | ਡਾ. ਬੀ.ਐਸ. ਸਤਿਆਲ ਰਜਿਸਟਰਾਰ, ਵਿਮਲ ਮਨਹੋਤਰਾ ਸੀ. ਈ. ਓ., ਡਾ. ਐੱਚ. ਪੀ. ਐੱਸ. ਧਾਮੀ ਐਗਜ਼ੀਕਿਊਟਿਵ ਡੀਨ, ਡਾ. ਐਨ.ਐਸ. ਗਿੱਲ ਐਗਜ਼ੀਕਿਊਟਿਵ ਡੀਨ, ਡਾ: ਨਵਨੀਤ ਚੋਪੜਾ ਡੀਨ, ਡਾ. ਆਸ਼ੂਤੋਸ਼ ਸ਼ਰਮਾ ਐਗਜ਼ੀਕਿਊਟਿਵ ਡੀਨ, ਡਾ. ਸ਼ਿਆਮਲ ਕੋਲੇ ਡੀਨ, ਇੰਜ. ਅਮਨਦੀਪ ਸਿੰਘ ਡੀਨ, ਇੰਜ. ਇਸ ਮੌਕੇ ਯੂਨੀਵਰਸਿਟੀ ਦੇ ਡੀਨ ਮਨਦੀਪ ਅਟਵਾਲ ਤੇ ਹੋਰ ਸੀਨੀਅਰ ਅਧਿਕਾਰੀ ਤੇ ਵਿਦਿਆਰਥੀ ਹਾਜ਼ਰ ਸਨ |