19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਹੋਲਾ ਮਹੱਲਾ 2026 ਮੌਕੇ ਸੂਚਨਾ ਤੇ ਸਹਾਇਤਾ ਕੇਂਦਰ 24__1MP__7 ਹੋਣਗੇ ਸਥਾਪਿਤ- ਡੀ. ਸੀ. <br/>

Ad Position 21
No active advertisement
ਅਜੀਤ ਡੈਸਕ 26-02-2026
ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਹੋਲਾ ਮਹੱਲਾ ਤਿਉਹਾਰ ਕੀਰਤਪੁਰ ਸਾਹਿਬ ਵਿਖੇ 27, 28 ਫਰਵਰੀ ਤੇ 01 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 02 ਮਾਰਚ ਤੋ 04 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲਾ ਮਹੱਲਾ ਦੇ ਤਿਉਹਾਰ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਅਤੇ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇੱਕ ਵਿਸ਼ੇਸ਼ ਸੂਚਨਾ ਅਤੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ | ਇਹ ਸਹਾਇਤਾ ਕੇਂਦਰ 26 ਫ਼ਰਵਰੀ ਤੋਂ 05 ਮਾਰਚ ਤੱਕ 24 ਘੰਟੇ ਕਿਰਿਆਸ਼ੀਲ ਰਹੇਗਾ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਲੋੜੀਂਦੀ ਜਾਣਕਾਰੀ ਅਤੇ ਤੁਰੰਤ ਸਹਾਇਤਾ ਉਪਲਬਧ ਕਰਵਾਈ ਜਾ ਸਕੇ | ਨੋਡਲ ਅਫ਼ਸਰ ਕੰਟਰੋਲ ਰੂਮ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਬਾਦਲਦੀਨ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਸੂਚਨਾ ਅਤੇ ਸਹਾਇਤਾ ਕੇਂਦਰ ਹੋਲਾ ਮਹੱਲਾ ਦੌਰਾਨ ਹਰ ਜਾਣਕਾਰੀ ਦੇਣ ਲਈ ਸਹਾਈ ਸਾਬਤ ਹੋਵੇਗੀ | ਕਿਸੇ ਵੀ ਕਿਸਮ ਦੀ ਸਮੱਸਿਆ ਆਉਣ ਤੇ ਜਰੂਰੀ ਜਾਣਕਾਰੀ ਲਈ ਸ਼ਰਧਾਲੂ ਟੈਲੀਫ਼ੋਨ ਨੰਬਰ 01887-230350 'ਤੇ 24__1MP__7 ਸੰਪਰਕ ਕਰ ਸਕਦੇ ਹਨ | ਇਸ ਉਪਰਾਲੇ ਦਾ ਮਕਸਦ ਹੋਲਾ ਮਹੱਲਾ ਦੌਰਾਨ ਆਉਣ ਵਾਲੀਆਂ ਸੰਗਤਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਅਤੇ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣਾ ਹੈ |



Ad Position 22
No active advertisement
ਪਿਛਲੀ ਖ਼ਬਰ ਯੁਵਾ ਕੌਸ਼ਲ ਉਤਸਵ 3.0 ਦਾ ਉਦਘਾਟਨ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਪੰਜਾਬ ਵਿਖੇ ਹੋਇਆ <br/> ਅਗਲੀ ਖ਼ਬਰ ਪੰਥਕ ਚੜ੍ਹਦੀ ਕਲਾਂ ਲਈ ਸਿਧਾਂਤਕ ਆਧਾਰ 'ਤੇ ਹੀ ਹੋ ਸਕਦੀ ਹੈ ਏਕਤਾ- ਇਮਾਨ ਸਿੰਘ ਮਾਨ <br/>
Ad Position 24