ਭਰਤਗੜ੍ਹ, 26 ਫਰਵਰੀ (ਜਸਬੀਰ ਸਿੰਘ ਬਾਵਾ)-ਭਾਓਵਾਲ ਸਥਿਤ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਾਲਾਨਾ ਜੋੜ ਮੇਲ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ ਬਾਅਦ ਦੁਪਹਿਰ ਸਮਾਪਤ ਹੋ ਗਿਆ | ਰਾਤਰੀ ਦੇ ਧਾਰਮਿਕ ਦੀਵਾਨ ਦੌਰਾਨ ਗਿ. ਫੌਜਾ ਸਿੰਘ ਫਕੀਰ ਅਤੇ ਸਾਥੀਆਂ ਨੇ ਸੰਗਤ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ | ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਮਗਰੋਂ ਸਜੇ ਧਾਰਮਿਕ ਦੀਵਾਨ ਦੌਰਾਨ ਭਾਈ ਗਿ. ਗੁਰਿੰਦਰ ਸਿੰਘ ਬੈਂਸ ਭਰਤਗੜ੍ਹ ਨੇ ਸਾਥੀਆਂ ਸਮੇਤ ਢਾਡੀ ਵਾਰਾਂ ਸੁਣਾ ਕੇ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ | ਅੰਤ 'ਚ ਨੰਬਰਦਾਰ ਸੰਤ ਸਿੰਘ, ਫੌਜੀ ਹਰਮੇਲ ਸਿੰਘ ਗਿੱਲ ਆਦਿ ਨੇ ਸਮਾਗਮ ਦੇ ਸਹਿਯੋਗੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਤਰਲੋਚਨ ਸਿੰਘ ਬੜਾ ਪਿੰਡ, ਹਰਵਿੰਦਰ ਸਿੰਘ ਗਿੱਲ, ਮਾ. ਅਮਰਜੀਤ ਸਿੰਘ ਧਾਰਨੀ, ਭਾਗ ਸਿੰਘ, ਏ.ਐੱਸ.ਆਈ. ਮਲਕੀਅਤ ਸਿੰਘ, ਕਮਲਦੀਪ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਧਾਰਨੀ, ਨਿਰਮਲ ਸਿੰਘ, ਮਾ. ਰਜਿੰਦਰ ਸਿੰਘ, ਮਾ. ਸ਼ੇਰ ਸਿੰਘ, ਹਰਿੰਦਰ ਸਿੰਘ, ਮਨਜੀਤ ਸਿੰਘ ਭਾਓਵਾਲ ਤੇ ਬਾਬਾ ਰਾਮ ਸਿੰਘ ਬੇਲੀ ਆਦਿ ਹਾਜ਼ਰ ਸਨ |