ਰੂਪਨਗਰ, 26 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀ ਜਨਤਾ ਪਾਰਟੀ ਦਫ਼ਤਰ ਰੋਪੜ ਵਿਚ ਭਾਜਪਾ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪਾਰਟੀ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਦੀ ਹਾਜ਼ਰੀ ਵਿਚ ਕੇਕ ਕੱਟ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਲਈ ਅਰਦਾਸ ਕੀਤੀ ਗਈ | ਪ੍ਰੋਗਰਾਮ ਦੌਰਾਨ ਰੋਪੜ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਜ਼ਿਲ੍ਹਾ ਬੁਲਾਰਾ ਭਾਜਪਾ ਬਲਰਾਮ ਪਰਾਸ਼ਰ, ਰਾਜੇਸ਼ ਨਿਜਾਹਵਨ, ਹਿੰਮਤ ਸਿੰਘ, ਯੋਗੇਸ਼ ਗੋਇਲ, ਟੋਨੀ ਵਰਮਾ, ਰਾਜੀਵ ਕਿ੍ਪਲਾਨੀ, ਜਗਦੀਸ਼ ਸਿੰਘ ਕਟਲੀ, ਪਰਵੀਨ ਕੁਮਾਰ ਪੀਨਾ ਸਿੰਗਰ, ਅਰਸ਼ ਬਟੱਥ ਮਗਰੋਡ, ਸਤੀਸ਼ ਕਸ਼ਯਪ, ਜੀਵਤ ਜੈਨ, ਵਿਸ਼ਨੁ ਕੁਮਾਰ, ਜੀਤ ਰਾਮ, ਰਾਮ ਲਾਲ, ਅਭਿਸ਼ੇਕ ਭਾਰਦਵਾਜ, ਹਰਮਨਦੀਪ ਸਿੰਘ, ਬਲਰਾਮ ਪ੍ਰਸ਼ਾਰ, ਨਿਤਿਨ ਬਾਲੀ ਤੇ ਗੌਰਵ ਬਾਲੀ ਸਮੇਤ ਕਈ ਕਾਰਕੁਨ ਮੌਜੂਦ ਰਹੇ |