27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸ੍ਰੀ ਚਮਕੌਰ ਸਾਹਿਬ ਵਿਖੇ ਵੱਖ-ਵੱਖ ਜਥੇਬੰਧੀਆਂ ਦੇ ਆਗੂਆਂ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ <br/>

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਗੂ | ਤਸਵੀਰ ਜਗਮੋਹਣ ਸਿੰਘ ਨਾਰੰਗ <br/> 27-02-2026
ਸ੍ਰੀ ਚਮਕੌਰ ਸਾਹਿਬ, 26 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਇਲਾਕੇ ਅੰਦਰ ਹੋ ਰਹੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੜਾਈ ਲੜਨ ਵਾਲੇ ਸ੍ਰੀ ਚਮਕੌਰ ਸਾਹਿਬ ਮੋਰਚਾ, ਭਾਕਿਯੂ (ਖੋਸਾ), ਕਿਸਾਨ ਯੂਨੀਅਨ ਸ਼ੇਰੇ ਪੰਜਾਬ ਅਤੇ ਭਾਕਿਯੂ (ਲੱਖੋਵਾਲ) ਦੇ ਆਗੂਆਂ ਵਲੋਂ ਸਥਾਨਕ ਨਹਿਰੀ ਵਿਸ਼ਰਾਮ ਵਿਚ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਪ੍ਰਸ਼ਾਸਨ ਤੇ ਦੋਸ਼ ਲਗਾਏ ਕਿ ਗੋਬਿੰਦਗੜ੍ਹ ਕੁਲਚਿਆਂ ਅਤੇ ਕਮਾਲਪੁਰ ਤੋਂ ਨਜਾਇਜ਼ ਰੇਤ ਦੇ ਭਰੇ ਫੜੇ ਟਿੱਪਰ ਅਤੇ ਟਰਾਲੀਆਂ ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੱਤੇ ਗਏ | ਇਨ੍ਹਾਂ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਨਜਾਇਜ਼ ਖਣਨ ਕਰਨ ਵਾਲਿਆਂ ਤੇ ਕੋਈ ਕਾਰਵਾਈ ਨਾ ਹੋਈ ਤਾਂ ਡੀ. ਸੀ. ਰੂਪਨਗਰ ਦੇ ਦਫ਼ਤਰ ਮੁਹਰੇ ਅਤੇ ਰੂਪਨਗਰ ਦੇ ਹਾਈਵੇਅ ਨੂੰ ਜਾਮ ਕਰਨ ਵਰਗਾ ਸੰਘਰਸ਼ ਕੀਤਾ ਜਾਵੇਗਾ | ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂ ਲਖਵੀਰ ਸਿੰਘ ਹਾਫਿਜਾਬਾਦ, ਭਾਕਿਯੂ(ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਭਾਕਿਯ ੂ(ਲੱਖੋਵਾਲ) ਦੇ ਬਲਾਕ ਪ੍ਰਧਾਨ ਜਗੀਰ ਸਿੰਘ ਤੇ ਮਨਿੰਦਰ ਸਿੰਘ ਬਜੀਦਪੁਰ, ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਬਲਾਕ ਪ੍ਰਧਾਨ ਜਗਦੀਪ ਸਿੰਘ ਚੂਹੜਮਾਜਰਾ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨ ਨੂੰ ਸਵਾਲ ਕੀਤੇ ਕਿ ਜਦੋਂ ਮਾਈਨਿੰਗ ਵਿਭਾਗ ਸ੍ਰੀ ਚਮਕੌਰ ਸਾਹਿਬ ਦੇ ਐਸ. ਡੀ. ਓ. ਅਤੇ ਜੇ. ਈ. ਨੇ ਉਕਤ ਓਵਰਲੋਡ ਟਰਾਲੀਆਂ ਅਤੇ ਟਿੱਪਰ ਫੜ ਕੇ ਪੁਲਿਸ ਵਿਭਾਗ ਨੂੰ ਸੌਂਪੇਂ ਸਨ | ਇਨ੍ਹਾਂ ਟਿੱਪਰ ਚਾਲਕਾਂ ਕੋਲ ਕੋਈ ਪਰਚੀ ਨਹੀਂ ਸੀ, ਜਦਕਿ ਕੁੱਝ ਟਰਾਲੀ ਚਾਲਕਾਂ ਕੋਲ ਪਰਚੀਆਂ ਸਨ ਜੋ ਸਰਕਾਰ ਦੇ ਤੈਅ ਸਮੇਂ 5 ਵਜੇ ਤੋਂ ਬਾਅਦ ਸ਼ਾਮ ਸਵਾ ਸੱਤ ਵਜੇ ਦੀਆਂ ਸਨ | ਇਨ੍ਹਾਂ ਆਗੂਆਂ ਨੇ ਕਿਹਾ ਕਿ ਪਰਚੀ ਵਾਲੀ ਕਾਬੂ ਕੀਤੀਆਂ ਟਰਾਲੀਆਂ ਵਿਚ ਪਰਚੀ ਤੇ ਦਰਜ ਵਜ਼ਨ ਤੋਂ ਕਰੀਬ ਦੁੱਗਣਾ ਵਜ਼ਨ ਰੇਤ ਭਰਿਆ ਹੋਇਆ ਸੀ, ਅਜਿਹਾ ਕਰਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ | ਇਸ ਮੌਕੇ ਸਤਨਾਮ ਸਿੰਘ ਹੈਪੀ ਦਾਊਦਪੁਰ, ਲਵਲੀ ਨੰਬਰਦਾਰ ਬੇਲਾ, ਗੁਰਪ੍ਰੀਤ ਸਿੰਘ ਹੈਪੀ ਫ਼ਰੀਦ, ਰਿੰਕੂ ਲੱਖੇਵਾਲ, ਗੋਲਾ ਮੱਕੋਵਾਲ ਆਦਿ ਵੀ ਹਾਜ਼ਰ ਸਨ |
ਕੀ ਕਹਿਣਾ ਹੈ ਥਾਣਾ ਮੁਖੀ ਦਾ-ਇਸ ਸਬੰਧੀ ਜਦੋਂ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਾਈਨਿੰਗ ਵਿਭਾਗ ਨਵਾਂਸ਼ਹਿਰ ਦੇ ਜੇ ਈ ਵਲੋਂ ਗੋਬਿੰਦਗੜ੍ਹ ਕੁਲਚੀਆ ਵਾਲੀ ਸਾਈਟ ਨੂੰ ਮਨਜ਼ੂਰ ਸ਼ੁਦਾ ਦੱਸਿਆ ਤੇ ਉਨ੍ਹਾਂ ਦੇ ਲਿੱਖ ਕੇ ਦੇਣ ਤੋਂ ਬਾਅਦ ਹੀ ਵਾਹਨ ਛੱਡੇ ਹਨ ਜਦੋਂ ਕਿ ਕਮਾਲਪੁਰ ਕੋਲ ਕਾਬੂ ਕੀਤੀ ਟਰਾਲੀ ਵਾਲਿਆਂ ਤੇ ਕਾਰਵਾਈ ਕੀਤੀ ਜਾਣੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵਲੋਂ ਰਾਤ ਨੂੰ ਵੀ ਗਸ਼ਤ ਤੇਜ਼ ਕੀਤੀ ਹੈ ਅਤੇ ਅਜਿਹੀ ਕੋਈ ਵੀ ਨਜਾਇਜ਼ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਕਾ ਖੂਹ ਮੁੰਨੇ ਸਰਕਾਰੀ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਦਾ ਸਨਮਾਨ <br/> ਅਗਲੀ ਖ਼ਬਰ ਚੰਦਪੁਰ ਵਿਖੇ ਹੈਲਥ ਕਾਰਡ ਬਣਾਉਣ ਸੰਬੰਧੀ ਕੈਂਪ ਲਗਾਇਆ <br/>
Ad Position 24