ਨੂਰਪੁਰ ਬੇਦੀ, 5 ਮਾਰਚ (ਵਿੰਦਰਪਾਲ ਝਾਂਡੀਆਂ)-ਰੰਗਾਂ ਦਾ ਤਿਉਹਾਰ ਹੋਲੀ ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਹਰ ਵਰਗ ਦੇ ਲੋਕਾਂ ਤੇ ਖਾਸ ਤੌਰ ਤੇ ਬੱਚਿਆਂ ਅਤੇ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ | ਇਸ ਦੌਰਾਨ ਬੱਚਿਆਂ ਨੇ ਸਵੇਰ ਤੋਂ ਹੀ ਗੁਲਾਲ ਅਤੇ ਪਿਚਕਾਰੀਆਂ ਨਾਲ ਇੱਕ ਦੂਜੇ 'ਤੇ ਰੰਗ ਸੁੱਟ ਕੇ ਸਾਰਾ ਦਿਨ ਇਸ ਤਿਉਹਾਰ ਦਾ ਅਨੰਦ ਲਿਆ | ਬਜ਼ੁਰਗਾਂ ਨੇ ਦੱਸਿਆ ਕਿ ਉਕਤ ਤਿਉਹਾਰ ਭਾਰਤ ਦਾ ਪ੍ਰਸਿੱਧ ਤਿਉਹਾਰ ਹੈ | ਜਿਸ ਦੌਰਾਨ ਲੋਕ ਆਪਣੇ ਸਮੁੱਚੇ ਗਿਲੇ-ਸ਼ਿਕਵੇ ਭੁਲਾ ਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ ਅਤੇ ਰੰਗ ਲਗਾ ਕੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ | ਪਿਆਰ ਭਰੇ ਰੰਗਾਂ ਨਾਲ ਸਜਿਆ ਇਹ ਤਿਉਹਾਰ ਹਰ ਧਰਮ, ਜਾਤੀ ਅਤੇ ਸੰਪਰਦਾਇ 'ਚ ਪਿਆਰ ਦਾ ਜਜ਼ਬਾ ਪੈਦਾ ਕਰਦਾ ਹੈ, ਜੋ ਫੱਗਣ ਮਹੀਨੇ ਦੀ ਪੂਰਣਿਮਾ ਵਾਲੇ ਦਿਨ ਮਨਾਇਆ ਜਾਂਦਾ ਹੈ | ਹੋਲੀ ਨਾਲ ਕਈ ਪ੍ਰਸਿੱਧ ਪੁਰਾਣੀਆਂ ਕਥਾਵਾਂ ਵੀ ਜੁੜੀਆਂ ਹੋਈਆਂ ਹਨ | ਜਿਸ ਲਈ ਇਸ ਤਿਉਹਾਰ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ | ਇਸ ਮੌਕੇ ਮੋਹਿਤ ਮੌਜੀ ਕਸਾਣਾ, ਰਾਕੇਸ਼ ਚੌਹਾਨ, ਠੇਕੇਦਾਰ ਰਾਜ ਕੁਮਾਰ, ਸੀਤਾ ਰਾਮ ਗੋਰਸੀ, ਪੰਮਾ ਚੌਹਾਨ ਆਦਿ ਨੌਜਵਾਨ ਸਮੇਤ ਬੱਚੇ ਹਾਜ਼ਰ ਸਨ |