24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਐਂਟਰੀ ਟੈਕਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ

Ad Position 21
No active advertisement
ਅਜੀਤ ਡੈਸਕ 06-03-2026
ਨੂਰਪੁਰ ਬੇਦੀ, 5 ਮਾਰਚ (ਵਿੰਦਰਪਾਲ ਝਾਂਡੀਆਂ)-ਹਿਮਾਚਲ ਵਿਚ ਵਧਾਏ ਗਏ ਐਂਟਰੀ ਟੈਕਸ ਖ਼ਿਲਾਫ਼ ਸੰਘਰਸ਼ ਨੂੰ ਤਿੱਖਾ ਰੂਪ ਦੇਣ ਦੀ ਤਿਆਰੀ ਹੋ ਰਹੀ ਹੈ | ਜਿਸ ਨੂੰ ਲੈ ਕੇ ਜ਼ਿਲ੍ਹਾ ਰੂਪਨਗਰ ਤੇ ਦੋਵਾਂ ਰਾਜਾਂ ਦੇ ਬਕਾਇਦਾ ਸਰਹੱਦੀ ਪਿੰਡਾਂ 'ਚ ਮੀਟਿੰਗਾਂ ਤੇਜ ਕੀਤੀਆਂ ਜਾਣਗੀਆਂ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਐਲਾਨ ਕੀਤਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਤਾਂ 1 ਅਪ੍ਰੈਲ ਨੂੰ ਸੂਬੇ ਦੇ ਸਾਰੇ ਮੁੱਖ ਐਂਟਰੀ ਪੁਆਇੰਟ ਜਾਮ ਕਰਕੇ ਆਰ-ਪਾਰ ਦੀ ਲੜਾਈ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਹਿਲਾਂ ਛੋਟੀ ਗੱਡੀ ਲਈ 70 ਰੁਪਏ ਪਰਚੀ ਲੱਗਦੀ ਸੀ, ਜੋ ਹੁਣ ਵਧਾ ਕੇ 130 ਰੁਪਏ ਕਰ ਦਿੱਤੀ ਗਈ ਹੈ, ਜਦਕਿ ਵੱਡੀ ਗੱਡੀ ਦਾ ਟੈਕਸ 170 ਰੁਪਏ ਤੱਕ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਟਰੱਕ-ਟਿੱਪਰਾਂ ਤੋਂ 700 ਤੋਂ 900 ਰੁਪਏ ਤੱਕ ਐਂਟਰੀ ਟੈਕਸ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ | ਸੰਘਰਸ਼ਕਾਰੀਆਂ ਦਾ ਦਾਅਵਾ ਹੈ, ਕਿ ਇਸ ਵਾਧੇ ਨਾਲ ਹਰ ਰੋਜ਼ ਹਜ਼ਾਰਾਂ ਵਾਹਨਾਂ 'ਤੇ ਲੱਖਾਂ ਰੁਪਏ ਅਤੇ ਮਹੀਨਾਵਾਰ ਅੰਦਾਜ਼ੇ ਨਾਲ ਕਰੋੜਾਂ ਰੁਪਏ ਦਾ ਵਾਧੂ ਆਰਥਿਕ ਬੋਝ ਲੋਕਾਂ ਅਤੇ ਵਪਾਰੀਆਂ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਇੱਕ ਹੀ ਹਾਈਵੇ 'ਤੇ ਦੋ ਟੋਲ ਨਹੀਂ ਲੱਗ ਸਕਦੇ, ਇਸ ਲਈ ਸਰਕਾਰ ਨੂੰ ਆਪਣਾ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ 'ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਭੱਲੜੀ ਦੇ ਨਵੀਨੀਕਰਨ ਦਾ ਕੰਮ ਕੀਤਾ ਸ਼ੁਰੂ <br/>
Ad Position 24