ਨੂਰਪੁਰ ਬੇਦੀ, 6 ਮਾਰਚ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ)-ਲਾਇਫ ਕੇਅਰ ਫਾਓੁਡੇਸ਼ਨ ਚੈਰੀਟੇਬਲ ਲੈਬਾਰਟਰੀ ਦੇ ਸਹਿਯੋਗ ਨਾਲ ਅੱਜ ਨੂਰਪੁਰ ਬੇਦੀ ਵਿਖੇ ਸਾਬਕਾ ਇੰਸਪੈਕਟਰ ਰਾਧਾ ਕਿ੍ਸ਼ਨ ਦੇ ਨਾਮ ਤੇ ਵਿਸ਼ਵ ਪੱਧਰੀ ਚੈਰੀਟੇਬਲ ਲੈਬਾਰਟਰੀ ਪ੍ਰਦੀਪ ਕੁਮਾਰ ਪੋਲੈਡ ਦੇ ਵਿਸ਼ੇਸ਼ ਉਪਰਾਲੇ ਦੁਆਰਾ ਖੋਲੀ ਗਈ | ਜਿਸ ਦਾ ਉਦਘਾਟਨ ਮਹੰਤ ਰਾਮੇਸ਼ਵਰ ਪੁਰੀ ਵਲੋਂ ਅਰਦਾਸ ਉਪਰੰਤ ਰੀਬਨ ਕੱਟ ਕੇ ਕੀਤੀ ਗਈ | ਜਾਣਕਾਰੀ ਦਿੰਦਿਆਂ ਮਾਸਟਰ ਰਾਮ ਪ੍ਰਕਾਸ਼ ਅਤੇ ਇੰਸਪੈਕਟਰ ਰਾਧਾ ਕਿ੍ਸ਼ਨ ਦੇ ਸਪੁੱਤਰ ਪ੍ਰਦੀਪ ਚੋਹਾਨ ਪੋਲੈਡ ਨੇ ਦੱਸਿਆ ਕਿ ਇਹ ਲੈਬ ਨੂਰਪੁਰ ਬੇਦੀ-ਬੁੰਗਾ ਸਾਹਿਬ ਰੋੜ ਤੇ ਪੈਂਦੀ ਸਤਨਾਮ ਸਿੰਘ ਦੀ ਮਾਰਕੀਟ ਵਿਚ ਖੋਲੀ ਗਈ ਹੈ, ਕਿਓੂਕਿ ਕਿ ਨੂਰਪੁਰ ਬੇਦੀ ਬਲਾਕ 137 ਪਿੰਡਾਂ ਦੀ ਅਗਵਾਈ ਕਰਦਾ ਹੈ ਤੇ ਇਨ੍ਹਾਂ ਪਿੰਡਾਂ ਦਾ ਹਰ ਵਿਅਕਤੀ ਆਪਣੇ ਕੰਮਾਂ ਕਾਰਾਂ ਲਈ ਨੂਰਪੁਰ ਬੇਦੀ ਵਿਖੇ ਜ਼ਰੂਰ ਆਉਂਦਾ ਹੈ ਇਸ ਲਈ ਇਸ ਇਲਾਕੇ ਦੇ ਲੋਕਾਂ ਨੂੰ ਹੁਣ ਬਾਹਰ ਜਾਣ ਦੀ ਜ਼ਰੂਰ ਨਹੀਂ | ਲੋਕ ਸੇਵਾ ਦੇ ਹਿੱਤਾ ਤਹਿਤ ਇਹ ਵਿਸ਼ਵ ਪੱਧਰੀ ਲੈਬ ਦੁਆਰਾ ਖੂਨ ਅਤੇ ਪਿਸ਼ਾਬ ਦੇ ਟੈੱਸਟਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ | ਉਨ੍ਹਾ ਨੇ ਦੱਸਿਆ ਕਿ ਅੱਜ ਡੇਰਾ ਬੱਸੀ ਤੋਂ ਲਾਇਫ ਕੇਅਰ ਫਾਓੁਡੇਸ਼ਨ ਚੈਰੀਟੇਬਲ ਲੈਬਾਰਟਰੀ ਦੇ ਮੈਨੇਜਰ ਦਲਜੀਤ ਸਿੰਘ ਦੀ ਟੀਮ ਵਲੋਂ ਅੱਜ ਟੈੱਸਟਾਂ ਲਈ ਖੂਨ ਇਕੱਤਰ ਕੀਤਾ ਗਿਆ | ਇਸ ਉਦਘਾਟਨੀ ਸਮਾਰੋਹ ਦੇ ਦੌਰਾਨ ਸਰਵਤ ਦੇ ਭਲੇ ਲਈ ਅਰਦਾਰ ਮਹਿੰਦਰ ਸਿੰਘ ਵਲੋਂ ਅਦਾ ਕੀਤੀ ਗਈ | ਇਸ ਦੌਰਾਨ ਵੱਖ ਵੱਖ ਆਗੂਆਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਆਪਣੀ ਵਿਸ਼ੇਸ਼ ਹਾਜ਼ਰੀ ਦਰਜ਼ ਕਰਵਾਈ | ਸਾਬਕਾ ਇੰਸਪੈਕਟਰ ਦੇ ਪਰਿਵਾਰ ਵਲੋਂ ਉਨਾਂ ਦੇ ਪੂਰਨਿਆਂ ਤੇ ਚੱਲਦਿਆਂ ਸਮੂਹ ਸੰਗਤ ਨੂੰ ਅਪੀਲ ਕੀਤੀ ਇਹ ਲੈਬ ਸੇਵਾ ਦੀ ਭਾਵਨਾ ਨਾਲ ਖੋਲੀ ਗਈ ਹੈ ਇਸ ਦਾ ਲਾਹਾਂ ਇਲਾਕੇ ਦੇ ਲੋਕਾਂ ਨੂੰ ਵੱਧ ਤੋ ਵੱਧ ਲੈਣਾ ਚਾਹੀਦਾ ਹੈ |