14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਚਿਨ ਕੁਮਾਰ ਰਾਜੂ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ

ਉਸਮਾਨਪੁਰ, 14 ਅਗਸਤ (ਸੰਦੀਪ ਮਝੂਰ) - ਬੇਟ ਖੇਤਰ ਦੇ ਹਲਕਾ ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਦੇ ਵਸਨੀਕ ਮਰਹੂਮ ਡਾਕਟਰ ਦੇਵ ਰਾਜ ਦੇ ਪੁੱਤਰ ਟਕਸਾਲੀ ਅਕਾਲੀ ਆਗੂ ਸਚਿਨ ਕੁਮਾਰ ਰਾਜੂ ਨੂੰ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੇ ਬਦਲੇ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਜਥੇ.

Ad Position 21
No active advertisement
ਸਚਿਨ ਕੁਮਾਰ ਰਾਜੂ 15-08-2026
ਉਸਮਾਨਪੁਰ, 14 ਅਗਸਤ (ਸੰਦੀਪ ਮਝੂਰ) - ਬੇਟ ਖੇਤਰ ਦੇ ਹਲਕਾ ਨਵਾਂਸ਼ਹਿਰ ਦੇ ਪਿੰਡ ਸ਼ਾਹਪੁਰ ਪੱਟੀ ਦੇ ਵਸਨੀਕ ਮਰਹੂਮ ਡਾਕਟਰ ਦੇਵ ਰਾਜ ਦੇ ਪੁੱਤਰ ਟਕਸਾਲੀ ਅਕਾਲੀ ਆਗੂ ਸਚਿਨ ਕੁਮਾਰ ਰਾਜੂ ਨੂੰ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੇ ਬਦਲੇ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਜਥੇ. ਸੁਖਦੀਪ ਸਿੰਘ ਸ਼ੁਕਾਰ ਨੇ ਦੱਸਿਆ ਕਿ ਸਚਿਨ ਕੁਮਾਰ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਸਵ: ਡਾਕਟਰ ਦੇਵ ਰਾਜ ਵੀ ਪਾਰਟੀ ਦੇ ਸੱਚੇ ਅਤੇ ਵਫਾਦਾਰ ਸਿਪਾਹੀ ਸਨ। ਸਚਿਨ ਕੁਮਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉਨ੍ਹਾਂ ਦੀ ਮਾਂ ਪਾਰਟੀ ਹੈ ਅਤੇ ਹਾਲਾਤ ਜਿਹੋ ਜਿਹੇ ਵੀ ਰਹੇ ਹੋਣ, ਉਹ ਹਮੇਸ਼ਾ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹੇ ਹਨ।ਉਨ੍ਹਾਂ ਆਪਣੀ ਨਿਯੁਕਤੀ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਡਾਕਟਰ ਦਲਜੀਤ ਸਿੰਘ ਚੀਮਾ, ਬਿਕਰਮ ਮਜੀਠੀਆ, ਜਥੇ. ਸੁਖਦੀਪ ਸਿੰਘ ਸ਼ੁਕਾਰ, ਜਥੇ. ਅਮਰੀਕ ਸਿੰਘ ਸ਼ੇਖੂਪੁਰ, ਕੁਲਦੀਪ ਰਾਮ, ਅਮਨਦੀਪ ਸਿੰਘ ਦੁਪਾਲਪੁਰ, ਮਨੀ ਦੁਪਾਲਪੁਰ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਕਰੀਹਾ, ਅਮਨਦੀਪ ਸਿੰਘ ਮਝੁਰ, ਦੀਪਾ ਪੱਲੀ ਉੱਚੀ, ਕਪਿਲ ਕਿਰਪਾਲ, ਗੁਰਜੀਤ ਸਿੰਘ ਸ਼ਾਹਪੁਰ, ਜਸਪਾਲ ਸਿੰਘ ਸੋਗੀ ਆਦਿ ਦਾ ਧੰਨਵਾਦ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਖਿਡਾਰਨ ਪ੍ਰਤਿਕਸ਼ਾ ਥੋਪੀਆ ਸਨਮਾਨਿਤ ਅਗਲੀ ਖ਼ਬਰ ਲਾਇਨ ਕਲੱਬ ਮੁਕੰਦਪੁਰ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਪਹਿਲ ਦੇ ਅਧਾਰ ’ਤੇ ਵੰਡੇਗਾ : ਲਾਇਨ ਲੈਕ. ਮੰਗਲ ਦੇਵੀ
Ad Position 24