14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹੋਣਹਾਰ ਖਿਡਾਰਨ ਪ੍ਰਤਿਕਸ਼ਾ ਥੋਪੀਆ ਸਨਮਾਨਿਤ

ਬਲਾਚੌਰ, 14 ਅਗਸਤ (ਨਰੇਸ਼ ਧੌਲ) - ਬ੍ਰਾਹਮਣ ਸਮਾਜ ਵੈੱਲਫੇਅਰ ਸੋਸਾਇਟੀ ਬਲਾਚੌਰ ਵੱਲੋਂ ਬ੍ਰਾਹਮਣ ਭਾਈਚਾਰੇ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੀ ਪ੍ਰਤਿਕਸ਼ਾ ਸ਼ਰਮਾ ਪੁੱਤਰੀ ਹਰੀਸ਼ ਸ਼ਰਮਾ ਪੋਤਰੀ ਪ੍ਰਦੀਪ ਸ਼ਰਮਾ ਪਿੰਕਾ ਪਿੰਡ ਥੋਪੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮਾਉਂਟ ਕਾਰਮਲ ਸਕੂਲ, ਬਲਾਚੌਰ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਪ੍ਰਤਿਕਸ਼ਾ ਨੇ ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਬਾਦਲ ਵਿਖੇ ਹੋਈਆਂ ਖੇਡਾਂ ਦੌਰਾਨ ਐਥਲੈਟਿਕਸ ਵਿੱਚ ਸੋਨ ਤਗਮਾ ਤੇ ਹੁਣ ਸ਼ੋਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਵਿਖੇ ਪੰਜਾਬ ਪੱਧਰ ਦੀਆਂ ਹੋਈਆਂ ਖੇਡਾਂ ਦੌਰਾਨ ਇੱਕ ਸੋਨੇ ਦਾ ਤਗਮਾ, ਇਕ ਚਾਂਦੀ ਦਾ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 15-08-2026
ਬਲਾਚੌਰ, 14 ਅਗਸਤ (ਨਰੇਸ਼ ਧੌਲ) - ਬ੍ਰਾਹਮਣ ਸਮਾਜ ਵੈੱਲਫੇਅਰ ਸੋਸਾਇਟੀ ਬਲਾਚੌਰ ਵੱਲੋਂ ਬ੍ਰਾਹਮਣ ਭਾਈਚਾਰੇ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੀ ਪ੍ਰਤਿਕਸ਼ਾ ਸ਼ਰਮਾ ਪੁੱਤਰੀ ਹਰੀਸ਼ ਸ਼ਰਮਾ ਪੋਤਰੀ ਪ੍ਰਦੀਪ ਸ਼ਰਮਾ ਪਿੰਕਾ ਪਿੰਡ ਥੋਪੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮਾਉਂਟ ਕਾਰਮਲ ਸਕੂਲ, ਬਲਾਚੌਰ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਪ੍ਰਤਿਕਸ਼ਾ ਨੇ ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਬਾਦਲ ਵਿਖੇ ਹੋਈਆਂ ਖੇਡਾਂ ਦੌਰਾਨ ਐਥਲੈਟਿਕਸ ਵਿੱਚ ਸੋਨ ਤਗਮਾ ਤੇ ਹੁਣ ਸ਼ੋਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਵਿਖੇ ਪੰਜਾਬ ਪੱਧਰ ਦੀਆਂ ਹੋਈਆਂ ਖੇਡਾਂ ਦੌਰਾਨ ਇੱਕ ਸੋਨੇ ਦਾ ਤਗਮਾ, ਇਕ ਚਾਂਦੀ ਦਾ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਸ਼ਾਨਦਾਰ ਪ੍ਰਾਪਤੀ ਉਸਦੀ ਅਣਥੱਕ ਮਿਹਨਤ, ਪਰਿਵਾਰ ਦੇ ਪੂਰਨ ਸਹਿਯੋਗ ਅਤੇ ਉਸਦੇ ਪੀ.ਟੀ.ਆਈ. ਕੋਚ ਜਲੰਧਰ ਸਿੰਘ ਦੇ ਵਧੀਆ ਮਾਰਗਦਰਸ਼ਨ ਦਾ ਹੀ ਨਤੀਜਾ ਹੈ। ਪਿੰਡ ਥੋਪੀਆ ਦੇ ਸਰਪੰਚ ਅਮਿਤ ਕੁਮਾਰ ਸੇਠੀ ਨੇ ਬ੍ਰਾਹਮਣ ਵੈੱਲਫੇਅਰ ਸੋਸਾਇਟੀ, ਬਲਾਚੌਰ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਖਿਡਾਰਨ ਪ੍ਰਤਿਕਸ਼ਾ ਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਬ੍ਰਾਹਮਣ ਸਮਾਜ ਦੇ ਪ੍ਰਧਾਨ ਵਿਕਾਸ ਕੁਮਾਰ ਭਾਰਦਵਾਜ (ਗੋਲਡੀ ਸਵੀਟਸ ਵਾਲੇ), ਬ੍ਰਾਹਮਣ ਬੋਰਡ ਦੇ ਚੇਅਰਮੈਨ ਲੇਖ ਰਾਜ ਮਹਿੰਦੀਪੁਰ, ਨੰਦ ਕਿਸ਼ੋਰ ਸੀਨੀਅਰ ਭਾਜਪਾ ਆਗੂ, ਰਾਮ ਪਾਲ ਪੰਡਿਤ, ਸੰਜੀਵ ਪੰਡਿਤ, ਰਾਕੇਸ਼ ਪੰਡਿਤ , ਵਿਜੇ ਕੁਮਾਰ, ਵਿਨੇਸ਼ ਪੰਡਿਤ, ਆਸੂ ਪੰਡਿਤ, ਰਮਾ ਰਾਣੀ ਵਰਮਾ, ਪੁਨੀਤ ਸ਼ਰਮਾ ਥੋਪੀਆ, ਜੀਤ ਸਿੰਘ, ਸੱਜਣ ਵਰਮਾ, ਸੇਠੀ ਚੇਲਾ, ਵਿੱਕੀ ਗੁੱਜਰ, ਸ਼ਵਿਾ ਸ਼ਰਮਾ, ਅਸ਼ੋਕ ਪੰਡਿਤ, ਰੀਟਾ ਸ਼ਰਮਾ, ਪ੍ਰਵੀਨ ਸ਼ਰਮਾ, ਸੁਨੀਤਾ ਸ਼ਰਮਾ ਅਤੇ ਛਿੰਦੋ ਦੇਵੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਤਹਿਤ ਜ਼ਿਲ੍ਹੇ ਦੀ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ, ਜ਼ਿਲ੍ਹੇ ਭਰ ਵਿੱਚ 16 ਅਗਸਤ ਨੂੰ ਲੱਗਣਗੇ ਵਿਸ਼ੇਸ਼ ਕੈਪ ਅਗਲੀ ਖ਼ਬਰ ਸਚਿਨ ਕੁਮਾਰ ਰਾਜੂ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
Ad Position 24