14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਰ. ਕੇ. ਆਰਿਆ ਕਾਲਜ ਨਵਾਂਸ਼ਹਿਰ ਵਿਖੇ ਮੈਰਾਥਨ ਕਰਵਾਈ

ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ) - ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਆਰ. ਕੇ.

Ad Position 21
No active advertisement
ਅਜੀਤ ਡੈਸਕ 15-08-2026
ਨਵਾਂਸ਼ਹਿਰ, 14 ਅਗਸਤ (ਜਸਬੀਰ ਸਿੰਘ ਨੂਰਪੁਰ) - ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਆਰ.ਕੇ. ਆਰਿਆ ਕਾਲਜ ਨਵਾਂਸ਼ਹਿਰ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਮਨਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹੈੱਡ ਹਨ ਮੈਰਾਥਨ ਕਰਵਾਈ ਗਈ। ਪ੍ਰੋਗਰਾਮ ਕੋਆਰਡੀਨੇਟਰ ਡਾ . ਵਿਸ਼ਾਲ ਪਾਠਕ ਮੈਰਾਥਨ ਇੰਚਾਰਜ ਪ੍ਰੋ. ਰਜਨੀ ਤੇ ਕੋਚ ਮਨਜਿੰਦਰ ਸਿੰਧ ਦੀ ਦੇਖ ਰੇਖ ਵਿੱਚ ਮੈਰਾਥਨ ਕਰਵਾਈ ਗਈ। 5 ਕਿਲੋਮੀਟਰ ਦੀ ਇਸ ਮੈਰਾਥਨ ਵਿੱਚ 10 ਰੈੱਡ ਰਿਬਨ ਕਲੱਬਾਂ ਦੇ 50 ਤੋਂ ਵੱਧ ਵਲੰਟੀਅਰ ਸ਼ਾਮਲ ਹੋਏ। ਬਤੌਰ ਮੁੱਖ ਮਹਿਮਾਨ ਆਰ.ਕੇ. ਆਰਿਆ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਹਾਜ਼ਰ ਹੋਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਨਤੇਜ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਦੇਸ਼ ਦਾ ਭਵਿੱਖ ਨੌਜਵਾਨ ਦੇ ਹੱਥਾਂ ਵਿਚ ਹੈ ਅਤੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈ। ਮੈਰਾਥਾਨ ਦੇ ਜੇਤੂਆਂ ਨੂੰ ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਲੜਕੀਆਂ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਇੰਦਰਜੋਤ ਕੌਰ ਪਹਿਲੇ, ਆਰ.ਕੇ.ਆਰਿਆ ਕਾਲਜ ਨਵਾਂਸ਼ਹਿਰ ਤੋਂ ਚੰਦਾ ਦੂਸਰੇ ਅਤੇ ਆਰ.ਕੇ.ਆਰਿਆ ਕਾਲਜ ਨਵਾਂਸ਼ਹਿਰ ਤੋਂ ਹੀ ਰਜਨੀ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਵਿਚੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਸੁਕਿਰਤ ਪਹਿਲੇ, ਜਾਨਵੀਰ ਦੂਜੇ ਅਤੇ ਰਾਹੁਲ ਰਾਣਾ ਤੀਜੇ ਸਥਾਨ ’ਤੇ ਰਹੇ। ਇਸ ਦੇ ਨਾਲ ਹੀ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਡਾ. ਅਜੇ ਬੰਗਾ ਜੋ ਕਿ ਬੀ.ਡੀ.ਸੀ ਨਵਾਂਸ਼ਹਿਰ ਵਿਖੇ ਸੇਵਾਵਾਂ ਨਿਭਾਅ ਰਹੇ ਨੇ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਡਾ. ਵਿਨੇ ਸੋਫਤ ਨੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਯੂਥ ਡੇਅ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਭਾਗ ਵੱਲੋਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਅਤੇ ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਵਿਸਾਲ ਪਾਠਕ ਨੇ ਰੈੱਡ ਰਿਬਨ ਕਲੱਬਜ਼ ਦੀ ਐੱਚ.ਆਈ.ਵੀ ਏਡਜ਼ ਅਵੇਅਰਨੈੱਸ ਰੈਲੀ ਕਰਵਾਈ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸੁਸ਼ੀਲ ਪੁਰੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਵਿਸ਼ੇਸ਼ ਰੂਪ ਵਿੱਚੋਂ ਕੋਚ ਨੰਗਲ ਜੱਟਾਂ ਤੋਂ ਗੁਰਪ੍ਰੀਤ ਸਿੰਘ ਹਾਜ਼ਰ ਹੋਏ। ਯੁਵਕ ਸੇਵਾਵਾਂ ਵਿਭਾਗ ਐੱਸ.ਬੀ.ਐੱਸ. ਨਗਰ ਵੱਲੋਂ ਸਟੈਨੋ ਗੁਰਪ੍ਰੀਤ ਕੌਰ ਵੱਲੋਂ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਮੈਰਾਥਾਨ ਦੇ ਲਈ ਵਿਭਾਗ ਵੱਲੋਂ ਕੋਚ ਮਨਜਿੰਦਰ ਸਿੰਘ ਤੇ ਪ੍ਰੋ. ਰਜਨੀ ਡੀ.ਏ.ਐੱਨ.ਕਾਲਜ ਆਫ ਐਜੂਕੇਸ਼ਨ ਤੋਂ ਕਾਲਜਾਂ ਦੇ ਆਰ.ਆਰ.ਸੀ. ਕੋਆਰਡੀਨੇਟਰਜ਼ ਆਰ. ਕੇ. ਆਰਿਆ ਨਵਾਂਸ਼ਹਿਰ ਤੋਂ ਵਿਸ਼ਾਲ ਪਾਠਕ, ਡੀ.ਏ.ਐੱਨ. ਕਾਲਜ ਤੋਂ ਡਾ.ਵਿਕਾਸ ਐੱਸ.ਐੱਨ. ਕਾਲਜ ਬੰਗਾ ਤੋਂ ਪ੍ਰੋ. ਕਿਸ਼ੋਰ, ਬੀ.ਐੱਲ. ਐੱਮ ਕਾਲਜ ਨਵਾਂਸ਼ਹਿਰ ਤੋਂ ਉਂਕਾਰ ਸਿੰਘ, ਸਾਈਂ ਕਾਲਜ ਆਫ ਐਜੂਕੇਸ਼ਨ ਤੋਂ ਪ੍ਰੋ. ਕਮਲਪ੍ਰੀਤ ਕੌਰ ਵਿਰਕ, ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕੰਨਸੀਚਿਊਟ ਕਾਲਜ, ਬਲਾਚੌਰ ਤੋਂ ਪ੍ਰੋ. ਗੁਰਦੀਪ ਕੌਰ ਗੌਰਮਿੰਟ ਪੌਲੀਟੈਕਨਿਕ ਕਾਲਜ ਬਹਿਰਾਮ ਤੋਂ ਪ੍ਰੋ. ਵਰਿੰਦਰ ਸਿੰਘ, ਡਾ. ਰਾਜਿੰਦਰ ਗੁਪਤਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਮਨਿਕਾ, ਡਾ. ਜਸਵੀਰ ਸਿੰਘ, ਸ੍ਰੀਕਾਂਤ ਪਾਠਕ, ਫੋਟੋਗ੍ਰਾਫਰ ਰਾਜ ਕੁਮਾਰ, ਕੁਲਵਿੰਦਰ ਸਿੰਘ ਅਸ਼ੋਕ ਕੁਮਾਰ, ਰਜੇਸ਼ ਕੁਮਾਰ ਆਦਿ ਹਾਜ਼ਰ ਹੋਏ। ਪ੍ਰੋਗਰਾਮ ਦੇ ਅੰਤ ਵਿੱਚ ਸ ਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਕੈਪਟਨ ਮਨਤੇਜ ਸਿੰਘ ਚੀਮਾ ਵੱਲੋਂ ਸਭ ਦਾ ਦਿਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਐੱਨ.ਆਈ.ਏ. ਵਲੋਂ ਅਨਵਰ ਮਸੀਹ ਦੀਆਂ 2 ਜਾਇਦਾਦਾਂ ਜ਼ਬਤ 500 ਕਿੱਲੋ ਹੈਰੋਇਨ ਬਰਾਮਦਗੀ ਦਾ ਮਾਮਲਾ ਅਗਲੀ ਖ਼ਬਰ ਐਸ.ਆਈ.ਆਰ. ਤਹਿਤ ਜ਼ਿਲ੍ਹੇ ਦੀ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ, ਜ਼ਿਲ੍ਹੇ ਭਰ ਵਿੱਚ 16 ਅਗਸਤ ਨੂੰ ਲੱਗਣਗੇ ਵਿਸ਼ੇਸ਼ ਕੈਪ
Ad Position 24