14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਐੱਨ.ਆਈ.ਏ. ਵਲੋਂ ਅਨਵਰ ਮਸੀਹ ਦੀਆਂ 2 ਜਾਇਦਾਦਾਂ ਜ਼ਬਤ 500 ਕਿੱਲੋ ਹੈਰੋਇਨ ਬਰਾਮਦਗੀ ਦਾ ਮਾਮਲਾ

ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ)-ਕੌਮੀ ਜਾਂਚ ਏਜੰਸੀ (ਐੱਨ. ਆਈ.

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 14 ਅਗਸਤ (ਰੇਸ਼ਮ ਸਿੰਘ)-ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 500 ਕਿੱਲੋਗ੍ਰਾਮ ਹੈਰੋਇਨ ਤਸਕਰੀ ਦੇ ਮਾਮਲੇ ’ਚ ਅਨਵਰ ਮਸੀਹ ਦੀਆਂ ਅੰਮ੍ਰਿਤਸਰ ਸਥਿਤ 2 ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਹੈ, ਜਿਸ ਵਿਚ ਇਕ ਕੌਮਾਂਤਰੀ ਨਾਰਕੋ ਅੱਤਵਾਦ ਸਾਜ਼ਿਸ ਸ਼ਾਮਿਲ ਸੀ। ਐੱਨ.ਆਈ.ਏ. ਵਲੋਂ ਮਿਲੀ ਜਾਣਕਾਰੀ ਅਨੁਸਾਰ ਸੁਲਤਾਨਵਿੰਡ ਸਥਿਤ ਅਕਾਸ਼ ਵਿਹਾਰ ਫੇਸ 2 ਵਿਚ ਪਲਾਟ ਨੰਬਰ 128 ਅਤੇ ਫੇਸ ਨੰਬਰ 2 ਵਿਚ 129 ਨੰਬਰ ਜਾਇਦਾਦਾਂ ਅਨਵਰ ਮਸੀਹ ਦੇ ਨਾਂਅ ’ਤੇ ਰਜਿਸਟਰਡ ਸਨ, ਜਿਨ੍ਹਾਂ ਨੂੰ ਅੱਜ ਕਾਰਵਾਈ ਕਰਕੇ ਗੈਰ-ਕਾਨੂੰਨੀ ਗਤੀਵਿਧੀਆਂ ਐਕਟ-1967 ਤਹਿਤ ਕੁਰਕ ਕੀਤਾ ਗਿਆ ਹੈ। ਇਹ ਮਾਮਲਾ 2020 ‘ਚ ਐੱਨ.ਆਈ.ਏ. ਵਲੋਂ ਦਰਜ ਕੀਤਾ ਗਿਆ ਸੀ, ਜਿਸ ਨੂੰ ਸਲਾਇਆ ਡਰਗ ਜ਼ਬਤ ਕੇਸ ਵਜੋਂ ਜਾਣਿਆ ਜਾਂਦਾ ਹੈ। ਸਮੁੰਦਰੀ ਰਸਤੇ ਰਾਹੀਂ ਪਾਕਿ ਤੋਂ ਭਾਰਤ ਵਿਚ 500 ਕਿੱਲੋਗ੍ਰਾਮ ਹੈਰੋਇਨ ਤਸਕਰੀ ਦਾ ਇਹ ਮਾਮਲਾ ਹੈ। ਐੱਨ.ਆਈ.ਏ. ਅਨੁਸਾਰ ਜਾਂਚ ਵਿਚ ਅਨਵਰ ਮਸੀਹ ਦਾ ਇਟਲੀ, ਆਸਟਰੇਲੀਆ, ਥਾਈਲੈਂਡ, ਇਰਾਨ ਤੇ ਪਾਕਿਸਤਾਨ ਵਿਚ ਫੈਲੇ ਅੰਤਰਰਾਸ਼ਟਰੀ ਨੈਟਵਰਕ ਦਾ ਖ਼ੁਲਾਸਾ ਹੋਇਆ ਸੀ, ਜੋ ਕਿ ਲਸ਼ਕਰ-ਏ-ਤੋਇਬਾ ਨਾਲ ਜੁੜੀਆਂ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਲਈ ਪੈਸਾ ਕਮਾਉਂਦਾ ਸੀ। ਏਜੰਸੀ ਨੇ ਕਿਹਾ ਕਿ ਜਾਂਚ ’ਚ ਕੁਰਕ ਕੀਤੀਆਂ ਜਾਇਦਾਦਾਂ ਦਾ ਅੱਤਵਾਦ ਨਾਲ ਜੁੜੀ ਕਮਾਈ ਨਾਲ ਸੰਬੰਧ ਸਥਾਪਿਤ ਕੀਤਾ ਗਿਆ, ਜਿਸ ਸੰਬੰਧੀ ਇਹ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਕੁਰਕੀ ਦੀ ਅਗਵਾਈ ਗਵਾਹਾਂ ਦੀ ਮੌਜ਼ੂਦਗੀ ’ਚ ਮਾਲ ਅਧਿਕਾਰੀਆਂ ਦੀ ਸਹਾਇਤਾ ਨਾਲ ਕੀਤੀ ਗਈ। ਦੱਸਣਯੋਗ ਹੈ ਕਿ ਇਸ ਮਾਮਲੇ ਦੀ ਹਾਲੇ ਵੀ ਜਾਂਚ ਜ਼ਾਰੀ ਹੈ ਤੇ ਹੁਣ ਤੱਕ ਇਸ ਵਿਚ 26 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਜਿਨ੍ਹਾਂ ‘ਚ ਅਨਵਰ ਮਸੀਹ ਵੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਭਾਈ ਹਵਾਰਾ ਵਲੋਂ ਜੇਲ੍ਹ ਤੋਂ ਵੀਡੀਓ ਸੰਦੇਸ਼ ਕਿਹਾ, ਅੱਜ ਦਾ ਮਾਰਚ ਸ਼ਾਂਤੀਪੂਰਵਕ ਢੰਗ ਨਾਲ ਕੱਢਿਆ ਜਾਵੇ, ਸ਼ਰਾਰਤੀ ਅਨਸਰਾ... ਅਗਲੀ ਖ਼ਬਰ ਆਰ. ਕੇ. ਆਰਿਆ ਕਾਲਜ ਨਵਾਂਸ਼ਹਿਰ ਵਿਖੇ ਮੈਰਾਥਨ ਕਰਵਾਈ
Ad Position 24