22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜੀਓ ਪਲੇਟਫਾਰਮਸ ਆਈ.ਪੀ.ਓ. ਦਾ ਦੂਜਾ ਦਿਨ

ਮੁੰਬਈ, 22 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 23-10-2026
ਮੁੰਬਈ, 22 ਅਕਤੂਬਰ (ਅ. ਬ.)-ਜੀਓ ਪਲੇਟਫਾਰਮਸ ਦੇ ਆਈ.ਪੀ.ਓ. ਨੇ ਦੂਜੇ ਦਿਨ ਵੀ ਵੱਖ-ਵੱਖ ਸ਼੍ਰੇਣੀਆਂ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਪੇਸ਼ ਕੀਤੇ ਗਏ ਸ਼ੇਅਰਾਂ ਦੇ ਮੁਕਾਬਲੇ ਬੋਲੀਆਂ ਦੀ ਗਿਣਤੀ 5.6 ਗੁਣਾ ਤੱਕ ਪਹੁੰਚ ਗਈ, ਕਿਉਂਕਿ ਹਰੇਕ ਉਪ-ਸ਼੍ਰੇਣੀ ਵਿਚ ਅਰਜ਼ੀਆਂ ਦੀ ਭਰਮਾਰ ਰਹੀ।ਇਸ ਜਨਤਕ ਪੇਸ਼ਕਸ਼ ਵਿਚ ‘ਐਂਕਰ ਬੁੱਕ’ ਦੌਰਾਨ ਬੇਮਿਸਾਲ ਮੰਗ ਦੇਖਣ ਨੂੰ ਮਿਲੀ, ਜਿਥੇ 8,110 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਲਈ 2.5 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ।ਬੋਲੀ ਲਗਾਉਣ ਦੇ ਦੂਜੇ ਦਿਨ ਦੇ ਅੰਤ ਤੱਕ ਬਾਕੀ ਬਚੇ 19.75 ਕਰੋੜ ਸ਼ੇਅਰਾਂ ਲਈ ਮੰਗ ਵਧ ਕੇ 110 ਕਰੋੜ ਸ਼ੇਅਰਾਂ ਤੱਕ ਪਹੁੰਚ ਗਈ। ਇਸ ਦਾ ਮਤਲਬ ਹੈ ਕਿ ਕੁੱਲ ਮੰਗ 1.23 ਲੱਖ ਕਰੋੜ ਰੁਪਏ ਰਹੀ।ਕਿਊ.ਆਈ.ਬੀ. (ਯੋਗ ਸੰਸਥਾਗਤ ਨਿਵੇਸ਼ਕ) ਸ਼੍ਰੇਣੀ ਵਿਚ 13.3 ਗੁਣਾ ਜ਼ਿਆਦਾ ਬੋਲੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਕੁੱਲ ਮੁੱਲ 72,898 ਕਰੋੜ ਰੁਪਏ ਸੀ। ਐਨ.ਆਈ.ਆਈ. (ਗੈਰ-ਸੰਸਥਾਗਤ ਨਿਵੇਸ਼ਕ) ਵਰਗ ਵਿਚ 24,330 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ, ਜੋ ਕਿ ਉਪਲਬਧ ਹਿੱਸੇ ਤੋਂ 5.97 ਗੁਣਾ ਵੱਧ ਸਨ। ਪਰਚੂਨ ਨਿਵੇਸ਼ਕਾਂ ਦੇ ਕੋਟੇ ਵਿਚ ਕੁੱਲ 14,652 ਕਰੋੜ ਰੁਪਏ ਦੀਆਂ ਬੋਲੀਆਂ ਆਈਆਂ, ਜੋ ਕਿ ਉਪਲਬਧ ਹਿੱਸੇ ਤੋਂ 1.54 ਗੁਣਾ ਵੱਧ ਸਨ।ਕਰਮਚਾਰੀਆਂ ਲਈ ਰਾਖਵੇਂ ਹਿੱਸੇ ਵਿੱਚ ਵੀ ਉਪਲਬਧ ਸ਼ੇਅਰਾਂ ਦੇ ਮੁਕਾਬਲੇ ਦੁੱਗਣੀ ਮੰਗ ਦੇਖੀ ਗਈ। ਇਸ ਵਰਗ ਵਿਚ 500 ਕਰੋੜ ਰੁਪਏ ਦੇ ਸ਼ੇਅਰ ਉਪਲਬਧ ਸਨ, ਜਦਕਿ 1,103 ਕਰੋੜ ਰੁਪਏ ਦੀਆਂ ਬੋਲੀਆਂ ਪ੍ਰਾਪਤ ਹੋਈਆਂ।ਆਈ.ਪੀ.ਓ. ਵਿਚ ਹਿੱਸਾ ਲੈਣ ਵਾਲੇ ਰਿਲਾਇੰਸ ਦੇ ਮੌਜੂਦਾ ਸ਼ੇਅਰਧਾਰਕਾਂ ਨੇ ਵੀ ਉਪਲਬਧ ਸ਼ੇਅਰਾਂ ਤੋਂ 4 ਗੁਣਾ ਵੱਧ ਲਈ ਅਰਜ਼ੀ ਦਿੱਤੀ, ਜਿਸ ਵਿਚ ਕੁੱਲ ਬੋਲੀਆਂ 10,107 ਕਰੋੜ ਰੁਪਏ ਨੂੰ ਪਾਰ ਕਰ ਗਈਆਂ।
ਜੀਓ ਪਲੇਟਫਾਰਮਸ ਲਿਮਟਡ: ਆਈ.ਪੀ.ਓ. (ਇਸ਼ੂ) ਨਾਲ ਜੁੜੀਆਂ ਮੁੱਖ ਤਾਰੀਖਾਂ
• ‘ਇਸ਼ੂ’ ਬੰਦ ਹੋਣ ਦੀ ਮਿਤੀ: ਸ਼ੁੱਕਰਵਾਰ, 23 ਅਕਤੂਬਰ, 2026
• ਸ਼ੇਅਰ ਅਲਾਟਮੈਂਟ (ਵੰਡ) ਦਾ ਆਧਾਰ: ਸੋਮਵਾਰ, 26 ਅਕਤੂਬਰ, 2026
• ਡੀਮੈਟ ਖਾਤਿਆਂ ਵਿਚ ਸ਼ੇਅਰ ਜਮ੍ਹਾਂ ਹੋਣ ਦੀ ਮਿਤੀ: ਮੰਗਲਵਾਰ, 27 ਅਕਤੂਬਰ, 2026
• ਲਿਸਟਿੰਗ ਦੀ ਮਿਤੀ: ਬੁੱਧਵਾਰ, 28 ਅਕਤੂਬਰ, 2026 (ਬੀ.ਐਸ.ਈ. ਅਤੇ ਐਨ.ਐਸ.ਈ.)
Ad Position 22
No active advertisement
ਪਿਛਲੀ ਖ਼ਬਰ ਪਾਕਿ ਵਿਚਲੇ ਵਿਸ਼ਵ ਪ੍ਰਸਿੱਧ ਪ੍ਰਾਚੀਨ ਪ੍ਰਹਲਾਦਪੁਰੀ ਤੇ ਸੂਰਜ ਕੁੰਡ ਮੰਦਰ ਢਹਿ ਢੇਰੀ ਅਗਲੀ ਖ਼ਬਰ ਵੇਪ ਦੀ ਦਲਦਲ ’ਚ ਫਸ ਰਹੀ ਨਵੀਂ ਪੀੜ੍ਹੀ
Ad Position 24