ਅਫ਼ਗਾਨਿਸਤਾਨ ਦੇ ਖੋਸਤ ਪ੍ਰਾਂਤ ’ਚ ਰਹਿ ਰਿਹਾ ਇਕਲੌਤਾ ਸਿੱਖ ਜਗਤ ਸਿੰਘ
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਵਿਚ ਦਹਾਕਿਆਂ ਤੋਂ ਚੱਲ ਰਹੇ ਘਰੇਲੂ ਯੁੱਧ, ਹਿੰਸਾ ਤੇ ਬਦਲਦੇ ਸਿਆਸੀ ਹਾਲਾਤ ਕਾਰਨ ਹਿੰਦੂ ਅਤੇ ਸਿੱਖ ਘੱਟ-ਗਿਣਤੀ ਭਾਈਚਾਰੇ ਦੀ ਆਬਾਦੀ ਲਗਭਗ ਖ਼ਤਮ ਹੋ ਗਈ ਹੈ। ਖੋਸਤ ਪ੍ਰਾਂਤ ਵਿੱਚ ਕਦੇ ਵੱਡੀ ਗਿਣਤੀ ਵਿਚ ਵੱਸਦੇ ਹਿੰਦੂ-ਸਿੱਖ ਭਾਈਚਾਰੇ ਵਿੱਚੋਂ ਹੁਣ ਸਿਰਫ਼ ਜਗਤ ਸਿੰਘ ਹੀ ਰਹਿ ਗਿਆ ਹੈ।
ਗ
ਗੱਲਬਾਤ ਕਰਦੇ ਹੋਏ ਜਗਤ ਸਿੰਘ। ਤਸਵੀਰ ਰਾਹੀਂ : ਸੁਰਿੰਦਰ ਕੋਛੜ
23-10-2026
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਵਿਚ ਦਹਾਕਿਆਂ ਤੋਂ ਚੱਲ ਰਹੇ ਘਰੇਲੂ ਯੁੱਧ, ਹਿੰਸਾ ਤੇ ਬਦਲਦੇ ਸਿਆਸੀ ਹਾਲਾਤ ਕਾਰਨ ਹਿੰਦੂ ਅਤੇ ਸਿੱਖ ਘੱਟ-ਗਿਣਤੀ ਭਾਈਚਾਰੇ ਦੀ ਆਬਾਦੀ ਲਗਭਗ ਖ਼ਤਮ ਹੋ ਗਈ ਹੈ। ਖੋਸਤ ਪ੍ਰਾਂਤ ਵਿੱਚ ਕਦੇ ਵੱਡੀ ਗਿਣਤੀ ਵਿਚ ਵੱਸਦੇ ਹਿੰਦੂ-ਸਿੱਖ ਭਾਈਚਾਰੇ ਵਿੱਚੋਂ ਹੁਣ ਸਿਰਫ਼ ਜਗਤ ਸਿੰਘ ਹੀ ਰਹਿ ਗਿਆ ਹੈ। ਉਹ ਖੋਸਤ ਦੇ ਮੁੱਖ ਬਾਜ਼ਾਰ ਵਿੱਚ ਰੇਹੜੀ ਲਗਾ ਕੇ ਦੇਸੀ ਮਸਾਲੇ ਅਤੇ ਜੜ੍ਹੀ-ਬੂਟੀਆਂ ਵੇਚਦਾ ਹੈ। ਦਿੱਲੀ ਵਿੱਚ ਰਹਿੰਦੇ ਅਫ਼ਗਾਨ ਸਿੱਖ ਭਾਈਚਾਰੇ ਦੇ ਜਗਜੀਤ ਸਿੰਘ ਸੰਨ੍ਹੀ ਖੁਰਾਨਾ ਅਨੁਸਾਰ, ਜਗਤ ਸਿੰਘ ਦੀਆਂ ਦੋਵੇਂ ਵਿਆਹੀਆਂ ਧੀਆਂ ਨਵੀਂ ਦਿੱਲੀ ਵਿੱਚ ਰਹਿੰਦੀਆਂ ਹਨ। ਪਰ ਪਾਸਪੋਰਟ ਅਤੇ ਲੋੜੀਂਦੇ ਸਫ਼ਰੀ ਦਸਤਾਵੇਜ਼ਾਂ ਦੀ ਘਾਟ ਕਾਰਨ ਉਹ ਭਾਰਤ ਆ ਕੇ ਆਪਣੀਆਂ ਧੀਆਂ ਨੂੰ ਮਿਲਣ ਤੋਂ ਅਸਮਰੱਥ ਹੈ। ਮਨੁੱਖੀ ਅਧਿਕਾਰ ਕਾਰਕੁਨਾਂ ਨੇ ਉਸ ਵਰਗੇ ਬਾਕੀ ਬਚੇ ਘੱਟ-ਗਿਣਤੀ ਲੋਕਾਂ ਦੇ ਦਸਤਾਵੇਜ਼ ਬਣਵਾਉਣ ਅਤੇ ਉਨ੍ਹਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਕੂਟਨੀਤਕ ਯਤਨ ਕਰਨ ਦੀ ਮੰਗ ਕੀਤੀ ਹੈ। ਰਿਪੋਰਟ ਅਨੁਸਾਰ, ਇਸ ਵੇਲੇ ਅਫ਼ਗਾਨਿਸਤਾਨ ਵਿ ਚ ਲਗਭਗ 12-13 ਹਿੰਦੂ-ਸਿੱਖ ਰਹਿ ਰਹੇ ਹਨ। 1970 ਦੇ ਦਹਾਕੇ ਵਿਚ ਇੱਥੇ ਕਰੀਬ ਅੱਠ ਲੱਖ ਹਿੰਦੂ ਤੇ ਸਿੱਖ ਵੱਸਦੇ ਸਨ। 1992 ਵਿਚ ਸ਼ੁਰੂ ਹੋਏ ਘਰੇਲੂ ਯੁੱਧ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਲਗਾਤਾਰ ਘਟਦੀ ਗਈ ਤੇ ਅਕਤੂਬਰ 2023 ਤਕ ਬਾਕੀ ਰਹਿੰਦੇ ਕਈ ਪਰਿਵਾਰ ਵੀ ਭਾਰਤ ਆ ਗਏ। ਜਗਤ ਸਿੰਘ ਦੀ ਸਥਿਤੀ ਅਫ਼ਗਾਨਿਸਤਾਨ ਵਿਚ ਘੱਟ-ਗਿਣਤੀਆਂ ਦੇ ਉਜਾੜੇ ਤੇ ਪਰਿਵਾਰਾਂ ਤੋਂ ਵਿਛੋੜੇ ਦੀ ਦਰਦਨਾਕ ਤਸਵੀਰ ਪੇਸ਼ ਕਰਦੀ ਹੈ।