15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਆਈ. ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ 'ਸੈਲਫ਼ ਲੈਸ ਸਰਵਿਸ' ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 07-03-2026
ਖਰੜ, 6 ਮਾਰਚ (ਗੁਰਮੁੱਖ ਸਿੰਘ ਮਾਨ)-ਰੋਟਰੀ ਕਲੱਬ ਖਰੜ ਵਲੋਂ ਪਿਛਲੇ 12 ਸਾਲਾਂ ਤੋਂ ਲੋੜਵੰਦ ਲੋਕਾਂ ਨੂੰ 'ਦਿ੍ਸ਼ਟੀ ਦਾ ਤੋਹਫ਼ਾ' ਦੇਣ ਤੇ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਸੰਬੰਧੀ ਨਿਰੰਤਰ ਜਾਗਰੂਕ ਕਰਨ ਬਦਲੇ ਆਈ. ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੂੰ ਰੋਟਰੀ ਜ਼ਿਲ੍ਹਾ 3080 ਦੇ ਨਵੇਂ ਸ਼ੁਰੂ ਕੀਤੇ ਰਾਜਾ ਸਾਬੂ 'ਸੈਲਫ ਲੈਸ ਸਰਵਿਸ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਰਾਜਾ ਸਾਬੂ ਅੰਤਰਰਾਸ਼ਟਰੀ ਐਨ. ਜੀ. ਓ. ਰੋਟਰੀ ਇੰਨਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਹਨ ਤੇ ਇਹ ਵਿਲੱਖਣ ਐਵਾਰਡ ਰਾਜਾ ਸਾਬੂ ਦੇ ਨਾਂਅ 'ਤੇ ਸ਼ੁਰੂ ਕੀਤਾ ਗਿਆ ਹੈ | ਉੱਤਰਾਖੰਡ ਦੇ ਹਰਿਦੁਆਰਾ ਵਿਖੇ ਕਰਵਾਏ ਸਾਲਾਨਾ ਡਿਸਟਿ੍ਕ ਕਾਨਫ਼ਰੰਸ ਦੌਰਾਨ ਹਰਪ੍ਰੀਤ ਸਿੰਘ ਰੇਖੀ ਨੂੰ ਇਹ ਐਵਾਰਡ ਰਾਜਾ ਸਾਬੂ ਤੇ ਮਹੇਸ਼ ਕੋਟਬਾਗੀ ਸਾਬਕਾ ਰੋਟਰੀ ਡਾਇਰੈਕਟਰ ਤੇ ਜ਼ਿਲ੍ਹਾ ਗਵਰਨਰ (3080) ਰਵੀ ਪ੍ਰਕਾਸ਼ ਵਲੋਂ ਮਰਨ ਉਪਰੰਤ ਪਰਿਵਾਰ ਨੂੰ ਮੋਟੀਵੇਟ ਕਰਨ ਤੇ ਭੋਗ ਸਮਾਗਮਾਂ 'ਚ ਜਾ ਕੇ ਹਜ਼ਾਰਾਂ ਲੋਕਾਂ ਨੂੰ ਜਾਗਰੂਕ ਕਰਨ ਬਦਲੇ ਦਿੱਤਾ ਗਿਆ | ਰੋਟਰੀ ਦੇ ਇਸ ਸਮਾਗਮ 'ਚ ਵੱਖ-ਵੱਖ ਰਾਜਾਂ ਤੋਂ ਆਏ 800 ਤੋਂ ਜ਼ਿਆਦਾ ਰੋਟੇਰੀਅਨਜ਼ ਹਾਜ਼ਰ ਸਨ | ਇਸ ਮੌਕੇ ਰੋਟਰੀ ਡਿਸਟਿ੍ਕਟ ਸਕੱਤਰੇਤ ਤੋਂ ਪੰਕਜ ਪਾਂਡੇ, ਰਮੇਸ਼ ਰਾਵਲ, ਮੁਜੀਬ ਮਲਿਕ, ਪੀ. ਡੀ. ਜੀ. ਮਨਮੋਹਨ ਸਿੰਘ ਤੇ ਖਰੜ, ਮੁਹਾਲੀ ਸਿਲਵਰ ਸਿਟੀ ਤੇ ਮਿਡ ਟਾਊਨ ਮੁਹਾਲੀ ਦੇ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਵਿਖੇ ਮਨਾਇਆ ਗਿਆ ਨੈਸ਼ਨਲ ਫਾਰਮੇਸੀ ਐਜੂਕੇਸ਼ਨ ਦਿਵਸ <br/> ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਮਨਾਏ ਜਾ ਰਹੇ 25 ਤੇ 26 ਨੂੰ ਦੋ ਰੋਜ਼ਾ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ-ਮੈਨੇਜਰ ਧ...
Ad Position 24