28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗਾਂਧੀ ਚੌਕ ਸਥਿਤ ਭਾਜਪਾ ਮੰਡਲ ਦਫ਼ਤਰ 'ਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ <br/>

Ad Position 21
No active advertisement
ਅਜੀਤ ਡੈਸਕ 09-03-2026
ਰੂਪਨਗਰ, (ਸਤਨਾਮ ਸਿੰਘ ਸੱਤੀ)-ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਦਫ਼ਤਰ ਗਾਂਧੀ ਚੌਂਕ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਹ ਸਮਾਗਮ ਭਾਜਪਾ ਦੇ ਸੀਨੀਅਰ ਆਗੂ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਮਹਿਲਾ ਵਰਕਰਾਂ ਅਤੇ ਪਾਰਟੀ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਤੋਂ ਮਹਿਲਾਵਾਂ ਦੇ ਸਨਮਾਨ, ਸੁਰੱਖਿਆ ਅਤੇ ਸ਼ਕਤੀਕਰਨ ਲਈ ਵਚਨਬੱਧ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿਚ ਆਪਣੀ ਕਾਬਲੀਅਤ ਨਾਲ ਦੇਸ਼ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਭਾਜਪਾ ਜ਼ਿਲ੍ਹਾ ਰੂਪਨਗਰ ਦੀ ਉਪ ਪ੍ਰਧਾਨ ਮੋਨਿਕਾ ਸ਼ਰਮਾ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਹਿਲਾਵਾਂ ਦੇ ਅਧਿਕਾਰਾਂ, ਸਨਮਾਨ ਅਤੇ ਸਮਾਨ ਮੌਕਿਆਂ ਦੀ ਯਾਦ ਦਿਵਾਉਣ ਵਾਲਾ ਦਿਨ ਹੈ | ਉਨ੍ਹਾਂ ਕਿਹਾ ਕਿ ਸਿੱਖਿਆ, ਪ੍ਰਸ਼ਾਸਨ, ਰਾਜਨੀਤੀ ਅਤੇ ਸਮਾਜ ਸੇਵਾ ਸਮੇਤ ਹਰ ਖੇਤਰ ਵਿਚ ਮਹਿਲਾਵਾਂ ਨਵੀਆਂ ਉਪਲਬਧੀਆਂ ਹਾਸਲ ਕਰ ਰਹੀਆਂ ਹਨ | ਇਸ ਮੌਕੇ ਮੋਨਿਕਾ ਸ਼ਰਮਾ, ਚੇਤਨਾ ਵਰਮਾ, ਨਿਸ਼ਾ ਵਰਮਾ, ਸੁਨੀਤਾ ਸੂਦ, ਸੰਤੋਸ਼ ਰਾਣੀ, ਰਾਜ ਰਾਣੀ, ਸਵਿਤਾ ਮੋਦੀ, ਸ਼ਾਲੂ ਅਗਰਵਾਲ, ਸੁਨੀਤਾ ਠਾਕੁਰ, ਜੋਤੀ ਅਹੂਜਾ, ਸੁਸ਼ਮਾ ਰਾਣੀ, ਵਿਸ਼ਾਲੀ ਯਾਦਵ, ਵੀਨਾ ਰਾਣੀ, ਏਕਤਾ ਜੈਨ, ਅੰਸ਼ਿਕਾ ਸ਼ਰਮਾ, ਪ੍ਰਦੀਪ ਸ਼ਰਮਾ, ਮੋਨੂ ਵਰਮਾ, ਰਾਜੀਵ ਕੁਮਾਰ, ਦੀਪਕ ਮੋਦੀ, ਟੋਨੀ ਵਰਮਾ, ਰਿਤੂ ਜੈਨ ਅਤੇ ਅਰਵਿੰਦ ਜੈਨ ਸਮੇਤ ਕਈ ਵਰਕਰ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਕਰਿਤਕਾ ਚੌਧਰੀ ਨੇ ਯੂ.ਪੀ.ਐੱਸ.ਸੀ. 'ਚ 312ਵਾਂ ਰੈਂਕ ਹਾਸਿਲ ਕਰਕੇ ਰਚਿਆ ਇਤਿਹਾਸ
Ad Position 24