ਨੰਗਲ, 8 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਕੌਂਸਲਰ ਦੀਪਕ ਨੰਦਾ ਨੇ ਬਜਟ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਬਜਟ ਨਹੀਂ ਲੋਕ ਲੁਭਾਉਣਾ ਚੋਣ ਮੈਨੀਫੈਸਟੋ ਹੈ ਪਰ ਇਸ ਦਾ ਕਿਸੇ ਨੂੰ ਕੋਈ ਖ਼ਾਸ ਲਾਭ ਨਹੀਂ ਹੋਵੇਗਾ | ਆਮ ਆਦਮੀ ਪਾਰਟੀ ਨੇ ਚਾਰ ਸਾਲ ਗੱਲਾਂ ਦਾ ਕੜਾਹ ਬਣਾਇਆ ਅਤੇ ਹੁਣ ਜਦੋਂ ਪਾਰਟੀ ਦਾ ਗੱਡਾ ਚਿੱਕੜ 'ਚ ਫਸ ਗਿਆ ਤਾਂ ਮਹਿਲਾਵਾਂ ਨੂੰ 1-1 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ | ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਇਹ ਬਜਟ ਸਰਕਾਰੀ ਕਰਮਚਾਰੀਆਂ, ਸੇਵਾ ਮੁਕਤ ਸਰਕਾਰੀ ਕਰਮਚਾਰੀਆਂ, ਬੇਰੁਜ਼ਗਾਰਾਂ, ਛੋਟੇ ਕਿਸਾਨਾਂ, ਬਹੁਤ ਛੋਟੇ ਦੁਕਾਨਦਾਰਾਂ, ਬਹੁਤ ਛੋਟੇ ਸਨਅਤਕਾਰਾਂ ਦੀ ਕੋਈ ਗੱਲ ਨਹੀਂ ਕਰਦਾ |