ਨੰਗਲ, 8 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਹਿਮਾਚਲ ਪੰਜਾਬ ਸਰਹੱਦ 'ਤੇ ਸਥਿਤ ਪਿੰਡ ਬਰਮਲਾ ਦੇ ਸਫਲ ਕਿਸਾਨ ਸ੍ਰੀ ਕਰਨ ਸੈਣੀ ਨੇ ਬਜਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਬਜਟ ਵਿਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ | ਖੇਤੀਬਾੜੀ ਲਈ 15,377 ਕਰੋੜ ਰੁਪਏ ਰੱਖਣਾ ਸ਼ਲਾਘਾਯੋਗ ਹੈ | ਇਹ ਖ਼ੁਸ਼ੀ ਦੀ ਗੱਲ ਹੈ ਕਿ ਵਿੱਤ ਮੰਤਰੀ ਨੇ ਡਰੈਗਨ ਫਰੂਟ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਹੈ | ਮੇਰੀ ਸਰਕਾਰ ਤੋਂ ਮੰਗ ਹੈ ਕਿ ਨੀਮ ਪਹਾੜੀ ਦੇ ਖ਼ਿੱਤੇ ਦੇ ਕਿਸਾਨਾਂ ਲਈ ਖ਼ਾਸ ਯੋਜਨਾ ਐਲਾਨੀ ਜਾਵੇ ਕਿਉਂਕਿ ਨੀਮ ਪਹਾੜੀ ਖ਼ਿੱਤੇ ਦੇ ਕਿਸਾਨ ਨਾ ਸਿਰਫ਼ ਛੋਟੇ-ਛੋਟੇ ਖੇਤਾਂ ਦੇ ਮਾਲਕ ਹਨ, ਸਗੋਂ ਜੰਗਲੀ ਜਾਨਵਰਾਂ ਦਾ ਸੰਤਾਪ ਵੀ ਝੱਲ ਰਹੇ ਹਨ |