28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੂਰਤੀ ਸਥਾਪਨਾ ਦਿਵਸ ਸੰਬੰਧੀ ਬਰਸੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 09-03-2026
ਨੂਰਪੁਰ ਬੇਦੀ, 8 ਮਾਰਚ (ਵਿੰਦਰਪਾਲ ਝਾਂਡੀਆਂ)-ਸਤਨਰਾਇਣ ਮੰਦਰ ਨੂਰਪੁਰ ਬੇਦੀ ਵਿਖੇ ਮੰਦਰ ਪ੍ਰਬੰਧਕ ਕਮੇਟੀ ਵਲੋਂ 9ਵਾਂ ਮੂਰਤੀ ਸਥਾਪਨਾ ਦਿਵਸ ਅਤੇ ਬ੍ਰਹਮਲੀਨ ਸ੍ਰੀ ਸ੍ਰੀ 1008 ਮਹੰਤ ਮੋਹਨ ਗਿਰੀ ਅਤੇ ਬਾਬਾ ਬੁੱਧ ਗਿਰ ਦਾ ਬਰਸੀ ਸਮਾਗਮ ਤੇ ਭੰਡਾਰਾ ਕਰਵਾਇਆ ਗਿਆ | ਸਭ ਤੋਂ ਪਹਿਲਾਂ ਰਾਮਾਇਣ ਦੇ ਪਾਠ ਦੇ ਭੋਗ ਪਾਇਆ ਗਿਆ | ਉਪਰੰਤ ਵਿਧੀਵਤ ਹਵਨ ਯੱਗ ਦਾ ਕੀਤਾ ਗਿਆ | ਸਮਾਗਮ ਦੌਰਾਨ ਸੰਤ ਮਹਾਂਪੁਰਖਾਂ ਦੀ ਯਾਦ 'ਚ ਵਿਸ਼ੇਸ਼ ਅਰਦਾਸ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਮਹੰਤ ਮੋਹਣ ਗਿਰੀ ਅਤੇ ਬਾਬਾ ਬੁੱਧ ਗਿਰ ਨੇ ਆਪਣੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤੀ | ਸਮਾਗਮ ਦੌਰਾਨ ਧਾਰਮਿਕ ਗਾਇਕ ਭਿੰਦਾ ਲਸਾੜੀ ਵਾਲਾ ਦੀ ਪਾਰਟੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸਮੁੱਚਾ ਮਾਹੌਲ ਭਗਤੀ ਦੇ ਰੰਗ 'ਚ ਰੰਗਿਆ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਮੁੱਖ ਮੰਤਰੀ ਨਾਲ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਖੇਤੀਬਾੜੀ ਲਈ 15,377 ਕਰੋੜ ਰੁਪਏ ਰੱਖਣਾ ਸ਼ਲਾਘਾਯੋਗ: ਕਰਨ ਸੈਣੀ <br/>
Ad Position 24