28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਜਟ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼- ਭੜੀ

Ad Position 21
No active advertisement
ਅਜੀਤ ਡੈਸਕ 09-03-2026
ਸ੍ਰੀ ਅਨੰਦਪੁਰ ਸਾਹਿਬ, 8 ਮਾਰਚ (ਕਰਨੈਲ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਜਨਰਲ ਸਕੱਤਰ ਕਾਮਰੇਡ ਜੈਮਲ ਸਿੰਘ ਭੜੀ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ | ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਕਿਸਾਨਾਂ ਦੇ ਕਰਜ਼ਾ ਮੁਆਫ਼ੀ, ਖੇਤੀ ਲਈ ਬਿਨਾਂ ਬਿਆਜ ਕਰਜ਼ਾ ਮੁਹੱਈਆ ਕਰਵਾਉਣਾ, ਖ਼ਰਾਬ ਫੁਸਲਾ ਮੁਆਵਜ਼ਾ, ਕੀਟਨਾਸ਼ਕਾਂ ਅਤੇ ਨਦੀਣ ਨਾਸ਼ਕ ਦਵਾਈਆਂ ਲਈ ਸਬਸਿਡੀ, ਝੋਨੇ ਦੀ ਪਰਾਲੀ ਪ੍ਰਬੰਧਨ ਲਈ ਕੁੱਝ ਵੀ ਨਹੀਂ ਕੀਤਾ ਗਿਆ | ਇਸ ਤੋਂ ਬਿਨਾਂ ਵਿਸ਼ੇਸ਼ ਪੈਕੇਜ ਨੂੰ ਵੀ ਅੱਖੋ-ਪਰੋਖੇ ਕੀਤਾ ਗਿਆ | ਜੋ ਕਿ ਬਹੁਤ ਹੀ ਮੰਦਭਾਗਾ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਆਖ਼ਰੀ ਬਜਟ ਝੂਠ ਦਾ ਪੁਲੰਦਾ: ਰਾਣਾ ਕੇ.ਪੀ. ਸਿੰਘ <br/> ਅਗਲੀ ਖ਼ਬਰ ਮਹਿਲਾ ਦਿਵਸ ਮੌਕੇ ਬਜਟ ਦੇ ਵੱਡੇ ਐਲਾਨ ਸੁਣਨ ਲਈ ਰੋਪੜ 'ਚ ਮਹਿਲਾਵਾਂ ਦਾ ਇਕੱਠ
Ad Position 24