28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਜਟ ਰਾਹੀਂ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਾਅਦੇ ਕੀਤੇ ਪੂਰੇ-ਚੇਅਰਮੈਨ ਸਹੇੜੀ <br/>

Ad Position 21
No active advertisement
ਅਜੀਤ ਡੈਸਕ 09-03-2026
ਸ੍ਰੀ ਚਮਕੌਰ ਸਾਹਿਬ, 8 ਮਾਰਚ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤੇ ਬਜਟ ਰਾਹੀ ਆਮ ਆਦਮੀ ਪਾਰਟੀ ਵਲੋਂ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ | ਇਹ ਵਿਚਾਰ ਅੱਜ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਨੇ ਗੱਲਬਾਤ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਔਰਤਾਂ ਲਈ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਸਮੇਤ ਹੋਰ ਅਨੇਕਾਂ ਕੀਤੇ ਵਾਅਦਿਆਂ ਦੇ ਨਾਲ ਜੋ ਬਿਜਲੀ ਦੇ ਭਾਅ ਵਿਚ ਹੋਰ ਕਮੀ ਕੀਤੀ ਹੈ, ਉਸ ਨਾਲ ਵਿਰੋਧੀ ਪਾਰਟੀਆਂ ਕੋਲ ਹੁਣ ਮਾਨ ਸਰਕਾਰ ਵਿਰੁੱਧ ਕੋਈ ਮੁੱਦਾ ਹੀ ਨਹੀਂ ਬਚਿਆ | ਚੇਅਰਮੈਨ ਸ੍ਰੀ ਸਹੇੜੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੀਆਂ ਸੜਕਾਂ ਦੀ ਬਦਹਾਲੀ ਨੂੰ ਲੈ ਕੇ ਵੀ ਹਲਕੇ ਦੇ ਆਗੂਆਂ ਖ਼ਿਲਾਫ਼ ਬੋਲਦੀਆਂ ਰਹੀਆਂ, ਜਦਕਿ ਉਕਤ ਸੜਕਾਂ ਪਿਛਲੇ 10-10 ਸਾਲਾਂ ਤੋ ਬਦਹਾਲ ਹਾਲਤ 'ਚ ਹਨ ਤੇ ਉਨ੍ਹਾਂ ਦੀਆਂ ਸਰਕਾਰਾਂ ਮੌਕੇ ਹੀ ਲੋਕ ਧਰਨੇ ਵਗ਼ੈਰਾ ਲਗਾਉਂਦੇ ਰਹੇ ਤੇ ਅੱਜ ਹਲਕਾ ਵਿਧਾਇਕ ਦੀ ਅਗਵਾਈ ਹੇਠ ਸਥਾਨਕ ਸੰਧੂਆਂ ਮਾਰਗ, ਭੂਰੜੇ ਮਾਰਗ, ਗੁਰੂ ਗੋਬਿੰਦ ਸਿੰਘ ਮਾਰਗ ਸਮੇਤ ਕਈ ਸੜਕਾਂ ਦਾ ਨਿਰਮਾਣ ਵੱਡੇ ਪੱਧਰ 'ਤੇ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਸਿਹਤ ਲਈ 6,879 ਕਰੋੜ ਰੁਪਏ ਰੱਖਣੇ ਸ਼ਲਾਘਾਯੋਗ- ਡਾ. ਸਤਬੀਰ ਸਿੰਘ <br/> ਅਗਲੀ ਖ਼ਬਰ ਭਾਜਪਾ ਦੀ 14 ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ-ਭਾਜਪਾ ਆਗੂ <br/>
Ad Position 24