28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਿਹਤ ਲਈ 6,879 ਕਰੋੜ ਰੁਪਏ ਰੱਖਣੇ ਸ਼ਲਾਘਾਯੋਗ- ਡਾ. ਸਤਬੀਰ ਸਿੰਘ <br/>

Ad Position 21
No active advertisement
ਅਜੀਤ ਡੈਸਕ 09-03-2026
ਨੰਗਲ, 8 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)- ਸਮਾਜ ਸੇਵੀ ਡਾ. ਸਤਬੀਰ ਸਿੰਘ ਨੇ ਬਜਟ 'ਚ ਸਿਹਤ ਖੇਤਰ ਲਈ 6,879 ਕਰੋੜ ਰੁਪਏ ਰੱਖਣ ਦਾ ਸਵਾਗਤ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਨਵੇਂ ਮੈਡੀਕਲ ਕਾਲਜ ਸ਼ੁਰੂ ਕਰਨ ਅਤੇ ਪੁਰਾਣਿਆਂ ਦਾ ਨਵੀਨੀਕਰਨ ਕਰਨ ਦਾ ਫ਼ੈਸਲਾ ਲਿਆ ਹੈ | 5 ਕਰੋੜ ਤੋਂ ਵੱਧ ਮਰੀਜ਼ਾਂ ਨੇ ਹੁਣ ਤੱਕ ਮੁਹੱਲਾ ਕਲੀਨਿਕਾਂ ਦਾ ਲਾਭ ਲਿਆ ਹੈ | ਇਹ ਵੀ ਅਹਿਮ ਖ਼ਬਰ ਹੈ ਕਿ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਟਰਾਮਾਂ ਸੈਂਟਰ ਬਣਾਉਣ ਜਾ ਰਹੀ ਹੈ | ਸਰਕਾਰ ਦਾ ਇਹ ਫ਼ੈਸਲਾ ਵੀ ਸ਼ਲਾਘਾਯੋਗ ਹੈ ਕਿ 400 ਹੋਰ ਡਾਕਟਰ ਭਰਤੀ ਕੀਤੇ ਜਾਣਗੇ ਅਤੇ ਨਰਸਿੰਗ ਸਟਾਫ਼ ਵੀ ਵਧਾਇਆ ਜਾਵੇਗਾ | ਮੇਰਾ ਪੰਜਾਬ ਸਰਕਾਰ ਨੂੰ ਸੁਝਾਅ ਹੈ ਕਿ ਅੱਗੇ ਤੋਂ ਬਜਟ ਵਿਚ ਹਵਾ, ਪਾਣੀ ਅਤੇ ਖ਼ੁਰਾਕ ਦੀ ਗੁਣਵੱਤਾ ਬਾਰੇ ਨਾ ਸਿਰਫ਼ ਗਲ ਕੀਤੀ ਜਾਵੇ ਸਗੋਂ ਠੋਸ ਯੋਜਨਾ ਅਤੇ ਠੋਸ ਰਾਸ਼ੀ ਵੀ ਰੱਖੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕੀਤੀ ਇਕੱਤਰਤਾ ਅਗਲੀ ਖ਼ਬਰ ਬਜਟ ਰਾਹੀਂ ਪੰਜਾਬ ਸਰਕਾਰ ਨੇ ਆਪਣੇ ਸਾਰੇ ਵਾਅਦੇ ਕੀਤੇ ਪੂਰੇ-ਚੇਅਰਮੈਨ ਸਹੇੜੀ <br/>
Ad Position 24