28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕੀਤੀ ਇਕੱਤਰਤਾ

Ad Position 21
No active advertisement
ਅਜੀਤ ਡੈਸਕ 09-03-2026
ਮੋਰਿੰਡਾ, 8 ਮਾਰਚ (ਤਰਲੋਚਨ ਸਿੰਘ ਕੰਗ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਮੋਰਿੰਡਾ ਦੀ ਇਕੱਤਰਤਾ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਜ਼ਿਲ੍ਹਾ ਸਲਾਹਕਾਰ ਮਹਿੰਦਰ ਸਿੰਘ ਰੌਣੀ ਅਤੇ ਗੁਰਚਰਨ ਸਿੰਘ ਢੋਲਣਮਾਜਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਧੀਰ ਸਿੰਘ ਮਾਜਰੀ ਨਿਰਦੇਸ਼ਕ ਖੰਡ ਮਿੱਲ ਮੋਰਿੰਡਾ ਨੇ ਦੱਸਿਆ ਕਿ ਜੋ ਕੇਂਦਰ ਸਰਕਾਰ ਨੇ ਅਮਰੀਕਾ ਦੀ ਟਰੰਪ ਸਰਕਾਰ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਭਾਰਤ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਹੈ, ਉਸਦਾ ਸਬੰਧੀ ਜਥੇਬੰਦੀ ਵਲੋਂ ਸਖ਼ਤ ਵਿਰੋਧ ਕੀਤਾ ਗਿਆ | ਇਸ ਸਮਝੌਤੇ ਨਾਲ ਖੇਤੀ ਅਤੇ ਡੇਅਰੀ ਦਾ ਧੰਦਾ ਬਿਲਕੁਲ ਖ਼ਤਮ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਜੋ ਬਿਜਲੀ ਬਿੱਲ ਅਤੇ ਬੀਜ ਬਿੱਲ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਮਿਤੀ 10 ਮਾਰਚ ਨੂੰ ਬਰਨਾਲਾ ਵਿਖੇ ਰੈਲੀ ਰੱਖੀ ਹੈ, ਉਸ ਵਿਚ ਸ਼ਾਮਿਲ ਹੋਣ ਲਈ 10 ਮਾਰਚ ਨੂੰ ਮੋਰਿੰਡਾ ਤੋਂ ਸਵੇਰੇ 7 ਵਜੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਜਥੇਬੰਦੀ ਦੇ ਮੈਂਬਰ ਰਵਾਨਾ ਹੋਣਗੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੇਵਲ ਸਿੰਘ ਓਇੰਦ, ਗੁਰਦੀਪ ਸਿੰਘ ਰਸੂਲਪੁਰ, ਸਵਰਨ ਸਿੰਘ, ਸੁਖਜੰਟ ਸਿੰਘ ਕੋਟਲੀ, ਕੁਲਵੰਤ ਸਿੰਘ, ਮਨਿੰਦਰਜੀਤ ਸਿੰਘ ਮੁੰਡੀਆਂ, ਜਗਤਾਰ ਸਿੰਘ ਖੈਰਪੁਰ, ਅਵਤਾਰ ਸਿੰਘ ਸਹੇੜੀ, ਚਰਨ ਸਿੰਘ, ਨਿਰਮਲ ਸਿੰਘ, ਹਰਚੰਦ ਸਿੰਘ ਰਤਨਗੜ੍ਹ, ਸੰਤੋਖ ਸਿੰਘ ਕਲਹੇੜੀ, ਬਲਜੀਤ ਸਿੰਘ, ਬੰਤ ਸਿੰਘ ਢੋਲਣਮਾਜਰਾ, ਅਵਤਾਰ ਸਿੰਘ ਢੰਗਰਾਲੀ, ਸੁਰਜੀਤ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਮੁੰਡੀਆਂ, ਜਗਦੀਸ਼ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇਤੇਵਾਲ 'ਚ ਲਾਲਪੁਰਾ ਵਲੋਂ ਮੋਗਾ ਰੈਲੀ ਲਈ ਲਾਮਬੰਦੀ ਮੀਟਿੰਗ ਅਗਲੀ ਖ਼ਬਰ ਸਿਹਤ ਲਈ 6,879 ਕਰੋੜ ਰੁਪਏ ਰੱਖਣੇ ਸ਼ਲਾਘਾਯੋਗ- ਡਾ. ਸਤਬੀਰ ਸਿੰਘ <br/>
Ad Position 24