ਨੂਰਪੁਰ ਬੇਦੀ, 9 ਮਾਰਚ (ਹਰਦੀਪ ਸਿੰਘ ਢੀਂਡਸਾ)-ਈ.ਟੀ.ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਆਗੂ ਹਰਜਿੰਦਰ ਸਿੰਘ ਬਜਰੂੜ ਦੇ ਮਾਤਾ ਬੀਬੀ ਚਰਨਜੀਤ ਕੌਰ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਹਨਾਂ ਦੀ ਬੇਵਕਤੀ ਮੌਤ ਤੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬੈਂਸ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸੈਣੀ, ਸੁਰਿੰਦਰ ਸਿੰਘ ਭਟਨਾਗਰ, ਗੁਰਪ੍ਰੀਤ ਕੈਂਪੋ ਦਲੀਪ ਭੂਰੜੇ, ਗੁਰਦਰਸ਼ਨ ਸਿੰਘ ਪੰਡਿਤ ਨੀਰਜ ਕੁਮਾਰ ਇੰਦਰਜੀਤ ਸਿੰਘ ਬਜਰੂੜ,ਰਣਜੀਤ ਸਿੰਘ ਬਜਰੂੜ, ਕੁਲਵੰਤ ਸਿੰਘ ਪੰਡਤ ਸੁਰਿੰਦਰ ਸਰਥਲੀ, ਹਰਪਿੰਦਰ ਸਿੰਘ ਬੈਂਸ, ਭੁਪਿੰਦਰ ਰਾਣਾ, ਬਲਵਿੰਦਰ ਸਿੰਘ ਬਾਬਾ, ਦਵਿੰਦਰ ਕੁਮਾਰ, ਅਸ਼ੋਕ ਕੁਮਾਰ ਬੜਵਾਂ ਆਦਿ ਆਗੂਆਂ ਨੇ ਹਰਜਿੰਦਰ ਸਿੰਘ ਬਜਰੂੜ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਹੈ ਕਿ ਦੁੱਖ ਦੀ ਇਸ ਘੜੀ ਵਿਚ ਸਮੁੱਚੀ ਯੂਨੀਅਨ ਉਹਨਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਾਮਿਲ ਹੈ |