30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗੁਰਪ੍ਰੀਤ ਦੇ ਪਰਿਵਾਰ ਵਲੋਂ ਸ਼ੀਤਲਾ ਮਾਤਾ ਮੰਦਰ ਰੈਲਮਾਜਰਾ ਲਈ 51000 ਰੁਪਏ ਭੇਟ

Ad Position 21
No active advertisement
ਅਜੀਤ ਡੈਸਕ 10-03-2026
ਕਾਠਗੜ੍ਹ, 9 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਸਨਅਤੀ ਖੇਤਰ ਦੇ ਪਿੰਡ ਰੈਲਮਾਜਰਾ ਦੇ ਸ਼ੀਤਲਾ ਮਾਤਾ ਮੰਦਰ ਵਿਖੇ ਚੌਧਰੀ ਮਹਿੰਦਰ ਸਿੰਘ ਰੈਲਮਾਜਰਾ, ਚੌਧਰੀ ਗੁਰਪ੍ਰੀਤ ਗੁੱਜਰ ਰੈਲਮਾਜਰਾ ਅਤੇ ਬਲਾਕ ਸੰਮਤੀ ਮੈਂਬਰ ਬੰਦਨਾ ਚੌਧਰੀ ਦੇ ਪਰਿਵਾਰ ਵਲੋਂ ਮਾਤਾ ਰਾਣੀ ਦਾ ਭੰਡਾਰਾ ਕਰਵਾਇਆ ਗਿਆ | ਸਵੇਰ ਸਮੇਂ ਪੂਜਾ ਅਰਚਨਾ ਕਰਨ ਤੋਂ ਬਾਅਦ ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ ਅਤੇ ਦੁਪਹਿਰ ਬਾਅਦ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ | ਮੰਦਰ ਦੇ ਮੁੱਖ ਸੇਵਾਦਾਰ ਵਿਨੋਦ ਬਾਬਾ ਨੇ ਮਾਤਾ ਜੀ ਦੇ ਦਰਬਾਰ 'ਤੇ ਅਰਜ਼ੋਈ ਬੇਨਤੀ ਕਰਕੇ ਭੰਡਾਰੇ ਦੀ ਸ਼ੁਰੂਆਤ ਕਾਰਵਾਈ ਅਤੇ ਭੰਡਾਰਾ ਦੇਰ ਸ਼ਾਮ ਤੱਕ ਚਲਦਾ ਰਿਹਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਚੌਧਰੀ ਗੁਰਪ੍ਰੀਤ ਗੁੱਜਰ ਦੇ ਪਰਿਵਾਰ ਵਲੋਂ ਮੰਦਰ ਕਮੇਟੀ ਨੂੰ 51000 ਰੁਪਏ ਮੰਦਰ ਉਸਾਰੀ ਵਾਸਤੇ ਦਾਨ ਵਜੋਂ ਦਿੱਤੇ | ਇਸ ਮੌਕੇ ਮੰਦਰ ਕਮੇਟੀ ਵਲੋਂ ਇਸ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੂਰ ਦੁਰਾਡੇ ਤੋਂ ਆਇਆ ਸੰਗਤਾਂ ਸਮੇਤ ਨਗਰ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24