31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਹੋਈ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 10-03-2026
ਨੂਰਪੁਰ ਬੇਦੀ, 9 ਮਾਰਚ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮਹੀਨਾ ਵਾਰ ਮੀਟਿੰਗ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਜੱਟ ਪੁਰ ਵਾਲਿਆਂ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ | ਜਿਸ ਵਿਚ ਵੱਡੀ ਸੰਖਿਆ ਵਿਚ ਪੈਨਸ਼ਨਰ ਸਾਥੀਆਂ ਨੇ ਹਿੱਸਾ ਲਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਕਾਈ ਦੇ ਜਨਰਲ ਸਕੱਤਰ ਰਜਨੀਸ਼ ਸ਼ਰਮਾ ਵੱਲੋਂ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੀ ਚਰਚਾ ਕਰਦੇ ਹੋਏ ਮੌਜੂਦਾ ਸਰਕਾਰ ਵਲੋਂ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਤੇ ਦੁੱਖ ਵਿਅਕਤ ਕੀਤਾ ਅਤੇ ਅਪੀਲ ਕੀਤੀ, ਕਿ ਸਰਕਾਰ ਆਪਣੇ ਰਹਿੰਦੀ ਟਰਮ ਵਿਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਮੰਨ ਕੇ ਅਮਲੀ ਜਾਮਾ ਪਹਿਨਾਏ | ਇਸ ਮੌਕੇ ਬਲਦੇਵ ਸਿੰਘ ਭਾਉਵਾਲ, ਗਿਆਨੀ ਰਾਮ ਸਿੰਘ ਅਤੇ ਡਾ ਅਵਿਨਾਸ਼ ਸ਼ਰਮਾ ਵਲੋਂ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਅਤੇ ਇਹਨਾਂ ਮੰਗਾਂ ਲਈ ਲੋੜੀਂਦਾ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਮਾਸਟਰ ਛੋਟੂ ਰਾਮ ਹੈੱਡ ਮਾਸਟਰ ਕੇਵਲ ਕਿ੍ਸ਼ਨ ਕਾਂਡਾ ਅਤੇ ਸਫਾਈ ਸਵੀਪਰ ਪ੍ਰੇਮ ਚੰਦ ਦੀ ਮੌਤ ਤੇ ਦੁੱਖ ਵਿਅਕਤ ਕੀਤਾ ਗਿਆ ਅਤੇ ਦੋ ਮਿੰਟ ਮੌਨ ਧਾਰਨ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ | ਇਸ ਮੌਕੇ ਗੁਰਨੈਬ ਸਿੰਘ ਗਿੱਲ ਅਤੇ ਮੋਹਨ ਸਿੰਘ ਭੈਣੀ ਵਲੋ ਵੀ ਵਿਚਾਰ ਸਾਂਝੇ ਕਰਦੇ ਹੋਏ ਮੌਜੂਦਾ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਮੁਲਾਜ਼ਮਾਂ ਪ੍ਰਤੀ ਅਣਦੇਖੀ ਕਰਨ ਲਈ ਨਿੰਦਾ ਕੀਤੀ ਗਈ | ਇਸ ਮੌਕੇ ਸਾਥੀ ਅਜੈਬ ਸਿੰਘ ਬਸੀ ਵਲੋਂ ਆਪਣੇ ਕੌੜੇ ਮਿੱਠੇ ਅਨੁਭਵ ਸਾਂਝੇ ਕੀਤੇ ਗਏ ਅਤੇ ਸਮੂਹ ਸਾਥੀਆਂ ਦਾ ਮਨੋਰੰਜਨ ਵੀ ਕੀਤਾ ਗਿਆ | ਇਕਾਈ ਦੇ ਕੈਸ਼ੀਅਰ ਤਰਲੋਕ ਚੰਦ ਵਲੋਂ ਸਮੂਹ ਸਾਥੀਆਂ ਲਈ ਰਿਫਰੈਸ਼ਮੈਂਟ ਦਾ ਵਧੀਆ ਪ੍ਰਬੰਧ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਰੂਪ ਵਿਚ ਦਰਸ਼ਨ ਕੁਮਾਰ, ਬਾਬੂ ਭਜਨ ਸਿੰਘ, ਬਲਦੇਵ ਸਿੰਘ ਸਮੀਰੋਵਾਲ, ਕੁਲਦੀਪ ਚੱਢਾ, ਸ਼ਿੰਗਾਰਾ ਸਿੰਘ ਬੈਂਸ, ਵੇਦ ਪ੍ਰਕਾਸ਼, ਜੀਤ ਸਿੰਘ, ਦਿਲਬਾਗ ਸਿੰਘ, ਮੋਹਨ ਸਿੰਘ ਨੋਧੇ ਮਾਜਰਾ, ਅਜੈਬ ਸਿੰਘ ਬਸੀ, ਤਰਲੋਕ ਚੰਦ, ਰਾਮ ਸ਼ਾਹ, ਗੁਰਚਰਨ ਸਿੰਘ, ਗੁਰਨੈਬ ਸਿੰਘ ਗਿੱਲ, ਗੁਰਮੀਤ ਸਿੰਘ, ਰੁਪਿੰਦਰ ਸਿੰਘ, ਰਾਜ ਕੁਮਾਰ ਆਜ਼ਮਪੁਰ,ਗੋਪਾਲ ਚੰਦ ਸੈਣੀ, ਕੁਲਦੀਪ ਸਿੰਘ, ਨਾਨਕ ਚੰਦ ਰਾਣਾ ਅਤੇ ਹੋਰ ਵੀ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੂਮੈਨ ਸੈੱਲ ਨੇ ਸਰਕਾਰੀ ਕਾਲਜ ਰੋਪੜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸੀ ਆਗੂ ਤਰਨੀ ਅੱਜ ਸ਼ਾਮਿਲ ਹੋਣਗੇ ਸ਼੍ਰੋਮਣੀ ਅਕਾਲੀ ਦਲ 'ਚ <br/>
Ad Position 24