15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੋਪਾਲ ਗਊਸ਼ਾਲਾ ਦੀ ਮਹੀਨਾਵਾਰ ਸਹਾਇਤਾ ਰਾਸ਼ੀ ਦੁੱਗਣੀ ਕਰਨ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 11-03-2026
ਰੂਪਨਗਰ, 10 ਮਾਰਚ (ਸਤਨਾਮ ਸਿੰਘ ਸੱਤੀ)-ਗੋਪਾਲ ਗਊਸ਼ਾਲਾ ਦੀ ਹਾਈਪਾਵਰ ਸਬ-ਕਮੇਟੀ ਦੀ ਮੀਟਿੰਗ ਦੌਰਾਨ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਅਸ਼ੋਕ ਵਾਹੀ, ਸਮੂਹ ਕੌਂਸਲਰ ਸਾਹਿਬਾਨ ਅਤੇ ਈ.ਓ. ਅਸ਼ੋਕ ਕੁਮਾਰ ਵਲੋਂ ਗਊਸ਼ਾਲਾ ਨੂੰ ਦਿੱਤੀ ਜਾ ਰਹੀ 50 ਹਜ਼ਾਰ ਰੁਪਏ ਮਹੀਨਾਵਾਰ ਸਹਾਇਤਾ ਰਾਸ਼ੀ ਨੂੰ ਅਪ੍ਰੈਲ 2026 ਤੋਂ ਵਧਾ ਕੇ ਇੱਕ ਲੱਖ ਰੁਪਏ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਦਿਲੋਂ ਧੰਨਵਾਦ ਮਤਾ ਪਾਸ ਕੀਤਾ ਗਿਆ | ਗੋਪਾਲ ਗਊਸ਼ਾਲਾ ਰੂਪਨਗਰ 26 ਜਨਵਰੀ 1999 ਨੂੰ ਸਥਾਪਿਤ ਹੋਈ ਸੀ | ਨਗਰ ਕੌਂਸਲ ਵਲੋਂ 2007 ਵਿਚ ਅਸ਼ੋਕ ਵਾਹੀ ਦੇ ਪਹਿਲੀ ਵਾਰ ਪ੍ਰਧਾਨ ਬਣਨ ਸਮੇਂ ਤੋਂ ਗਊਸ਼ਾਲਾ ਨੂੰ 50 ਹਜ਼ਾਰ ਰੁਪਏ ਮਹੀਨਾ ਸਹਾਇਤਾ ਰਾਸ਼ੀ ਦੇਣੀ ਸ਼ੁਰੂ ਕੀਤੀ ਗਈ ਸੀ | ਮਾਰਚ 2016 ਵਿਚ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਹਿਸਾਬ-ਕਿਤਾਬ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਸਹਾਇਤਾ ਰਾਸ਼ੀ ਨਿਯਮਿਤ ਤੌਰ 'ਤੇ ਨਹੀਂ ਮਿਲ ਰਹੀ ਸੀ ਅਤੇ ਲਗਭਗ 43 ਲੱਖ ਰੁਪਏ ਬਕਾਇਆ ਰਹਿੰਦੇ ਸਨ | ਇਸ ਮਾਮਲੇ ਸਬੰਧੀ ਉਸ ਵੇਲੇ ਦੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨਾਲ ਗੱਲਬਾਤ ਕੀਤੀ ਗਈ | ਬਾਅਦ ਵਿਚ ਰੂਪਨਗਰ ਹਲਕੇ ਦੇ ਤਤਕਾਲੀ ਵਿਧਾਇਕ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਯਤਨਾਂ ਨਾਲ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਗਊਸ਼ਾਲਾ ਲਈ 10 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਅਤੇ ਨਗਰ ਕੌਂਸਲ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇ ਨਾਲ 50 ਹਜ਼ਾਰ ਰੁਪਏ ਬਕਾਇਆ ਰਕਮ ਦੇਣ ਦੇ ਹੁਕਮ ਦਿੱਤੇ ਗਏ | ਗਊਸ਼ਾਲਾ ਪ੍ਰਬੰਧਕ ਕਮੇਟੀ ਅਨੁਸਾਰ ਪਿਛਲੇ ਦਸ ਸਾਲਾਂ ਦੌਰਾਨ ਲਗਭਗ 85 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ | ਮੌਜੂਦਾ ਸਮੇਂ ਨਗਰ ਕੌਂਸਲ ਵੱਲ ਤਕਰੀਬਨ 4 ਲੱਖ ਰੁਪਏ ਬਕਾਇਆ ਹਨ, ਜਦਕਿ ਹੁਣ ਅਪ੍ਰੈਲ ਤੋਂ ਇੱਕ ਲੱਖ ਰੁਪਏ ਮਹੀਨਾਵਾਰ ਸਹਾਇਤਾ ਰਾਸ਼ੀ ਨਿਯਮਤ ਤੌਰ 'ਤੇ ਮਿਲਣੀ ਸ਼ੁਰੂ ਹੋ ਜਾਵੇਗੀ | ਗਊਸ਼ਾਲਾ ਪ੍ਰਬੰਧਕ ਕਮੇਟੀ ਨੇ 2007 ਤੋਂ 2026 ਤੱਕ ਸੇਵਾ ਨਿਭਾਉਣ ਵਾਲੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ, ਸੰਜੇ ਬੇਲੇ ਵਾਲੇ, ਅਸ਼ੋਕ ਵਾਹੀ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇੰਜੀਨੀਅਰ ਪ੍ਰਦੀਪ ਧਵਨ, ਮੂਲਰਾਜ ਸ਼ਰਮਾ, ਸਿਵ ਕਾਂਤ ਕਾਲੀਆ, ਸੂਰਜ ਪ੍ਰਕਾਸ਼ ਪਪੂ, ਕੈਪਟਨ ਅੰਮਿ੍ਤ ਲਾਲ ਸ਼ਰਮਾ, ਸ਼ਸ਼ੀ ਚੋਪੜਾ ਅਤੇ ਇੰਜੀਨੀਅਰ ਰਾਜ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੀਡਰਾਂ ਨੇ ਲੱਛੇਦਾਰ ਭਾਸ਼ਨਾਂ 'ਚ ਹੀ ਬਣਾਇਆ ਨੰਗਲ ਨੂੰ ਸਵਿਟਜ਼ਰਲੈਂਡ ਅਗਲੀ ਖ਼ਬਰ ਮਹਿਲਾ ਉੱਦਮੀ ਸਨਮਾਨ 2026 ਸਮਾਰੋਹ 'ਚ 100 ਮਹਿਲਾ ਉੱਦਮੀਆਂ ਦਾ ਸਨਮਾਨ
Ad Position 24